ਪੰਜਾਬ ਦੇ ਲੁਧਿਆਣਾ ਵਿੱਚ ਅੱਜ ਇੱਕ ਸਿਲਾਈ ਕਾਰੀਗਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਨੇ ਰਾਡ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਸ਼ੱਕੀ ਹੈ। ਮ੍ਰਿਤਕ ਨੌਜਵਾਨ ਦੇ ਮੋਬਾਈਲ ਫੋਨ ‘ਚੋਂ ਇੱਕ ਮਹਿਲਾ ਨਾਲ ਉਸ ਦੀਆਂ ਤਸਵੀਰਾਂ ਮਿਲੀਆਂ ਹਨ। ਪੁਲਿਸ ਮਹਿਲਾ ਨਾਲ ਉਸਦੇ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਮ੍ਰਿਤਕ ਦਾ ਨਾਮ ਹਰਜਿੰਦਰ ਪਾਲ ਸਿੰਘ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਹਰਜਿੰਦਰ ਪਾਲ ਦੀ ਮਾਤਾ ਮੰਜੂ ਨੇ ਦੱਸਿਆ ਕਿ ਉਹ ਭੱਟੀਆ ਕਲੋਨੀ ਦੀ ਵਸਨੀਕ ਹੈ। ਉਸ ਦੇ ਦੋ ਪੁੱਤਰ ਹਨ। ਹਰਜਿੰਦਰਪਾਲ ਟੇਲਰਿੰਗ ਦਾ ਕੰਮ ਕਰਦਾ ਸੀ। ਮੰਜੂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਸਵੇਰੇ ਆਪਣੇ ਬੇਟੇ ਨੂੰ ਚਾਹ ਪਿਲਾਈ ਸੀ। ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਦੇਖਿਆ ਕਿ ਕਮਰਾ ਖੁੱਲ੍ਹਾ ਸੀ। ਪੁੱਤਰ ਰਾਡ ਨਾਲ ਲਟਕ ਰਿਹਾ ਸੀ। ਮੰਜੂ ਮੁਤਾਬਕ ਉਸ ਨੇ ਤੁਰੰਤ ਸ਼ੋਰ ਮਚਾਇਆ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਤਰਨ ਤਾਰਨ : ਛਾਪਾ ਮਾ.ਰਨ ਗਈ ਪੁਲਿਸ ‘ਤੇ ਨ.ਸ਼ਾ ਤ.ਸਕ.ਰਾਂ ਨੇ ਕੀਤਾ ਹ.ਮ.ਲਾ, 2 ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਮੰਜੂ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਮੋਬਾਈਲ ਤੋਂ ਉਸ ਨਾਲ ਵਿਆਹੀ ਮਹਿਲਾ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਉਸ ਨੇ ਕਿਹਾ ਕਿ ਜਿਸ ਮਹਿਲਾ ਨਾਲ ਉਸ ਦੇ ਪੁੱਤਰ ਦੀ ਫੋਟੋ ਮਿਲੀ ਹੈ, ਉਹ ਉਸ ਮਹਿਲਾ ਨੂੰ ਨਹੀਂ ਜਾਣਦੀ। ਫਿਲਹਾਲ ਹਰਜਿੰਦਰਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਲੇਮ ਟਾਬਰੀ ਦੇ ASI ਦਵਿੰਦਰ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























