ਮਲੋਟ ਦੇ ਨੇੜਲੇ ਪਿੰਡ ਅਬੁਲ ਖੁਰਾਣਾ ਵਿਖੇ ਬੀਤੇ ਸ਼ਾਮ ਨੂੰ ਡਬਲ ਮਰਡਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਓ-ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਸਮੇਂ ਦੋਵੇਂ ਪਿਓ-ਪੁੱਤਰ ਖੇਤ ਵਿੱਚ ਕੰਮ ਕਰ ਰਹੇ ਸਨ। ਇਸ ਮਾਮਲੇ ਸਬੰਧੀ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਵਿਨੇ ਪ੍ਰਤਾਪ ਅਤੇ ਸੂਰਜ ਪ੍ਰਤਾਪ ਸਿੰਘ (25ਸਾਲ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਨੇ ਪ੍ਰਤਾਪ ਅਬੁਲ ਖੁਰਾਣਾ ਪਿੰਡ ਦੇ ਇੱਕ ਵੱਡੇ ਜਿੰਮੀਦਾਰ ਅਤੇ ਜ਼ੈਲਦਾਰ ਪਰਿਵਾਰ ਵਿੱਚੋਂ ਸੀ। ਵਿਨੇ ਪ੍ਰਤਾਪ ਦੀ ਪਿੰਡ ਦੇ ਹੀ ਕਿਸੇ ਸ਼ਰੀਕੇ ਨਾਲ ਪੁਰਾਣੀ ਰੰਜਿਸ਼ ਸੀ। ਅੱਜ ਸ਼ਾਮ ਵਕਤ ਜਦੋਂ ਵਿਨੇ ਪ੍ਰਤਾਪ ਆਪਣੇ ਪੁੱਤਰ ਸੂਰਜ ਪ੍ਰਤਾਪ ਸਿੰਘ ਨਾਲ ਆਪਣੇ ਲਾਲਬਾਈ ਰੋਡ ‘ਤੇ ਖੇਤ ਵਿੱਚ ਸੀ।
ਇਹ ਵੀ ਪੜ੍ਹੋ : ਕੌਣ ਹਨ ਕੇਜਰੀਵਾਲ ਦੇ ਜਵਾਈ, ਸਟਾਰਟਅੱਪ ਚਲਾਉਂਦੀ ਹੈ ਧੀ ਹਰਸ਼ਿਤਾ, ਕਾਲਜ ‘ਚ ਮੁਲਾਕਾਤ ਹੁਣ ਬਣੇ ਲਾਈਫ ਪਾਰਟਨਰ
ਇਸ ਦੌਰਾਨ ਉੱਥੇ ਕਿਸੇ ਅਣਪਛਾਤੇ ਨੇ ਗੋਲੀ ਮਾਰਕੇ ਦੋਹਾਂ ਦਾ ਕਤਲ ਕਰ ਦਿੱਤਾ। ਘਟਨਾ ਸ਼ਾਮ ਦੇ ਵਕਤ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























