ਜਲਾਲਾਬਾਦ ਹਲਕੇ ਦੇ ਪਿੰਡ ਮੰਨੇਵਾਲਾ ਦੀ ਨਹਿਰ ਦੇ ਕੰਢੇ ਦੇ ਸਾਹਮਣੇ ਤੋਂ ਇੱਕ 27 ਸਾਲਾ ਨੌਜਵਾਨ ਦੀ ਭੇਦ-ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇਹ ਮਿਲੀ ਹੈ, ਜੋ ਕਿ ਨਹਿਰ ਤੋਂ ਜਾਂਦੇ ਖਾਲ ਦੇ ਪੁਲੀ ਹੇਠਾਂ ਫਸੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੀ ਤਲਾਕ ਹੋਇਆ ਸੀ। ਪੁਲਿਸ ਵੱਲੋਂ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਕੁਲਵਿੰਦਰ ਸਿੰਘ ਕੱਲ ਦੁਪਹਿਰ ਤੋਂ ਹੀ ਮੋਟਰਸਾਈਕਲ ਲੈ ਘਰ ਤੋਂ ਕਿਸੇ ਬੰਦਿਆਂ ਨੂੰ ਮਿਲਣ ਦਾ ਆਖ ਕੇ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਮਾਮਲੇ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਲੋਕੇਸ਼ਨ ਟ੍ਰੇਸ ਕੀਤੀ ਗਈ ਤਾਂ ਉਸਦੀ ਲੋਕੇਸ਼ਨ ਪਿੰਡ ਮੰਨੇਵਾਲਾ ਦੀ ਨਹਿਰ ਦੇ ਕੰਢੇ ਦੀ ਆਈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਸਦੀ ਡੈਡ ਬਾਡੀ ਮਿਲੀ।
ਇਹ ਵੀ ਪੜ੍ਹੋ : ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਪਰਿਵਾਰ ਮੈਂਬਰਾਂ ਨੇ ਆਰੋਪ ਲਗਾਇਆ ਕਿ ਕੁਝ ਦਿਨ ਪਹਿਲਾਂ ਹੀ ਉਸਦਾ ਤਲਾਕ ਹੋਇਆ ਸੀ ਤੇ ਤਲਾਕ ਦੀ ਵਜ੍ਹਾ ਪਿੰਡ ਟਿਵਾਣੇ ਦਾ ਇੱਕ ਨੌਜਵਾਨ ਸੀ ਜਿਸ ਦੇ ਨਾਲ ਉਸਦੀ ਪਤਨੀ ਦੇ ਨਜਾਇਜ਼ ਸੰਬੰਧ ਸਨ। ਫਿਲਹਾਲ ਮੌਕੇ ‘ਤੇ ਪਹੁੰਚੇ ਫਾਜ਼ਿਲਕਾ ਤੋਂ ਐੱਸਪੀ ਡੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਹਰ ਐਂਗਲ ਤੋਂ ਇਸ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਨੇ ਇਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ। ਪੁਲਿਸ ਵੱਲੋਂ ਲਾਸ਼ ਨੂੰ ਫਾਜ਼ਿਲਕਾ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























