ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੋਕਸਰ ਵਿੱਚ ਸੋਮਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰਿਆ। ਇੱਥੇ ਸੈਲਾਨੀਆਂ ਨਾਲ ਭਰਿਆ ਇੱਕ ਟੈਂਪੋ ਟਰੈਵਲਰ ਅਚਾਨਕ ਪਲਟ ਗਿਆ। ਇਸ ਵਿੱਚ ਹਰਿਆਣਾ ਦੀ ਇੱਕ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 2 ਸਾਲਾ ਮਾਸੂਮ ਸਮੇਤ 22 ਸੈਲਾਨੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਮਨਾਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਟੈਂਪੋ ਟਰੈਵਲਰ ਵਿੱਚ ਹਰਿਆਣਾ ਦੇ ਫਰੀਦਾਬਾਦ, ਦਿੱਲੀ, ਬਿਹਾਰ, ਪੱਛਮੀ ਬੰਗਾਲ ਅਤੇ ਗੁਜਰਾਤ ਦੇ 24 ਸੈਲਾਨੀ ਸਨ। ਹਰਿਆਣਾ ਦੇ ਸੋਨੀਪਤ ਨੰਬਰ (HR69F-3333) ਵਾਲਾ ਇੱਕ ਟੈਂਪੋ ਟਰੈਵਲਰ ਸੜਕ ਤੋਂ ਲਗਭਗ 200 ਫੁੱਟ ਹੇਠਾਂ ਡਿੱਗ ਗਿਆ ਅਤੇ ਪਲਟ ਗਿਆ। ਇਹ ਹਾਦਸਾ ਸੋਮਵਾਰ ਸ਼ਾਮ ਲਗਭਗ 6 ਵਜੇ ਕੋਕਸਰ-ਰੋਹਤਾਂਗ ਸੜਕ ‘ਤੇ ਗ੍ਰਾਮਫੂ ਨੇੜੇ ਵਾਪਰਿਆ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਮਨਾਲੀ ਸਿਵਲ ਹਸਪਤਾਲ ਭੇਜ ਦਿੱਤਾ। 9 ਗੰਭੀਰ ਜ਼ਖਮੀਆਂ ਨੂੰ ਮਿਸ਼ਨ ਹਸਪਤਾਲ ਮਨਾਲੀ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਵਿੱਚ 5 ਤੋਂ 6 ਸਾਲ ਦੀਆਂ 2 ਜੁੜਵਾਂ ਕੁੜੀਆਂ ਵੀ ਸ਼ਾਮਲ ਹਨ। ਦੋਵਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਈਰਾਨ ‘ਚ ਨਿਊਜ਼ ਬੁਲੇਟਿਨ ਪੜ੍ਹ ਰਹੀ ਸੀ ਐਂਕਰ, ਅਚਾਨਕ ਇਜ਼ਰਾਈਲ ਨੇ ਕੀਤਾ ਹ.ਮ.ਲਾ, ਘਟਨਾ ਕੈਮਰੇ ‘ਚ ਕੈਦ
ਇਸ ਹਾਦਸੇ ਵਿੱਚ ਕਰਨਾਲ ਹਰਿਆਣਾ ਦੇ ਅਮਿਤ ਦੀ ਪਤਨੀ 28 ਸਾਲਾ ਮੋਨਿਕਾ ਅਤੇ ਫਰੀਦਾਬਾਦ ਹਰਿਆਣਾ ਦੇ 32 ਸਾਲਾ ਰਵੀ ਗੁਪਤਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਅੱਜ ਮਨਾਲੀ ਵਿੱਚ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਅਨੁਸਾਰ ਟੈਂਪੂ ਵਿੱਚ 5 ਰਾਜਾਂ ਦੇ ਸੈਲਾਨੀ ਸਨ। ਡੀਐਸਪੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਡ੍ਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਪਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























