ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਪੰਜਾਬ ਭਰ ਵਿੱਚ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਨੀਤੀ ਅਪਣਾਈ ਜਾ ਰਹੀ ਹੈ। ਪਰ ਆਏ ਦਿਨੀ ਪੰਜਾਬ ਵਿੱਚ ਨਸ਼ੇ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਥਾਣਾ ਸਿਟੀ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਟਿਵਾਣਾ ਕਲਾਂ ’ਚ ਚਿੱਟੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਬਦਨਾਮ ਪਿੰਡ ’ਚ ਆਏ ਦਿਨੀਂ ਘਟਨਾਂ ਸਾਹਮਣੇ ਆ ਰਹੀਆਂ ਹਨ ਅਤੇ ਆਏ ਦਿਨ ਹੀ ਪਿੰਡ ਵਿੱਚ ਚਿੱਟਾ ਤਸਕਰਾਂ ਵੱਲੋਂ ਸ਼ਰੇਆਮ ਲੋਕਾਂ ਨਾਲ ਕੁੱਟਮਾਰ ਕਰਨ ਅਤੇ ਜਾਨਲੇਵਾ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਹੀ ਬੀਤੀ ਰਾਤ ਪਿੰਡ ਟਿਵਾਣਾ ਕਲਾ ਦਾ ਇੱਕ ਨੌਜਵਾਨ ਆਪਣੇ ਘਰ ਤੋਂ ਕਿਸੇ ਅਣਪਛਾਤੇ ਨੌਜਵਾਨ ਨਾਲ ਘਰ ਤੋਂ ਗਿਆ ਪਰ ਵਾਪਸ ਨਹੀਂ ਆਇਆ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੀ ਰਾਤ ਭਾਂਲ ਕਰਨ ਤੇ ਨਹੀਂ ਲੱਭਿਆ। ਅੱਜ ਸਵੇਰੇ ਜਦੋਂ ਪਿੰਡ ਲੋਕ ਦੇ ਲੋਕ ਤੇ ਪਰਿਵਾਰਿਕ ਮੈਂਬਰ ਭਾਂਲ ਕਰਦੇ ਹੋਏ ਪਿੰਡ ਬਾਰੇ ਵਾਲਾ ਰੋਡ ’ਤੇ ਗਏ ਤਾਂ ਉਨ੍ਹਾਂ ਦੇਖਿਆ ਕਿ ਪਿੰਡ ਦਾ ਇੱਕ ਅਣਵਿਆਹਿਆ ਨੌਜਵਾਨ ਬੋਬੀ (ਉਮਰ ਲਗਭਗ 25 ਸਾਲ ) ਪੁੱਤਰ ਚਿਮਨ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਹੋਇਆ ਸੀ ਅਤੇ ਉਸ ਦੀ ਬਾਂਹ ’ਤੇ ਇੱਕ ਟੀਕਾ ਲੱਗਿਆ ਹੋਇਆ ਸੀ ਅਤੇ ਸਰੀਰ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਇਸ ਘਟਨਾ ਦੀ ਖਬਰ ਪਿੰਡ ਵਿੱਚ ਮਿਲਣ ਤੇ ਸੋਗ ਦੀ ਲਹਿਰ ਦੌੜ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਬ ਡਵੀਜਨ ਜਲਾਲਾਬਾਦ ਦੇ ਡੀ.ਐਸ.ਪੀ ਜਤਿੰਦਰ ਸਿੰਘ ਗਿੱਲ ਸਮੇਤ ਥਾਣਾ ਸਦਰ ਪੁਲਿਸ, ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਪਾਰਟੀ ਨਾਲ ਖਾਲੀ ਪਏ ਗੋਦਾਮ ਵਿੱਚ ਘਟਨਾਂ ਸਥਾਨ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਦਾਦੇ ਚੰਨ ਸਿੰਘ ਸਣੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ 4 ਨੌਜ਼ਵਾਨਾਂ ’ਤੇ ਕਤਲ ਕਰਕੇ ਚਿੱਟਾ ਟੀਕਾ ਲਗਾਉਣ ਦੇ ਦੋਸ਼ ਲਗਾਏ ਗਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਜਿਸ ਦੇ ਕਾਰਨ ਪਿੰਡ ਦੇ ਨੌਜਵਾਨ ਨਸ਼ੇ ਦੇ ਆਦੀ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਨੂੰ ਬਰਨਾਲਾ ਪੁਲਿਸ ਨੇ ਕੀਤਾ ਰਿਹਾਅ, ਮੈਡੀਕਲ ਕਰਵਾ ਕੇ ਕੋਰਟ ‘ਚ ਕੀਤਾ ਗਿਆ ਸੀ ਪੇਸ਼
ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦੁਵਾਇਆ ਜਾਵੇ। ਉਧਰ ਦੂਜੇ ਪਾਸੇ ਮੌਕੇ ’ਤੇ ਪੁੱਜੇ ਸਬ ਡਵੀਜਨ ਜਲਾਲਾਬਾਦ ਦੇ ਡੀ.ਐਸ.ਪੀ ਜਤਿੰਦਰ ਸਿੰਘ ਗਿੱਲ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਸਬੰਧਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੂੰ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੀ ਗਏ ਹਨ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਤਹਿਤ ਪੋਸਟਮਾਰਟ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























