ਬਠਿੰਡਾ ਵਿਖੇ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਨਸ਼ੇ ਵਿੱਚ ਧੁੱਤ ਕੁਝ ਨੌਜਵਾਨਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮੂਲੀ ਝੜਪ ਤੋਂ ਬਾਅਦ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਲੰਬੀ ਦੇ ਪਿੰਡ ਲਾਲ ਬਾਈ ਦੇ ਰਹਿਣ ਵਾਲੇ 21 ਸਾਲਾ ਅਮਰੋਜ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਫੇਜ਼ 3 ਵਿੱਚ ਕੱਲ੍ਹ ਅਮਰੋਜ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ। ਰਾਤ ਨੂੰ ਉਸ ਦੇ ਦੋਸਤ ਬੈਠੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਕਿਸੇ ਗੱਲ ‘ਤੇ ਬਹਿਸ ਹੋ ਗਈ। ਅੱਧਾ ਦਰਜਨ ਲੋਕਾਂ ਨੇ ਸ਼ਰਾਬ ਪੀਂਦੇ ਸਮੇਂ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਹੀ ਦੋਸਤ ਨੂੰ ਤੇਜ਼ਧਾਰ ਹਥਿਆਰ ਨਾਲ ਮਾਰ ਦਿੱਤਾ। ਅਮਰੋਜ IELTS ਦੀ ਤੇਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : 6 ਸਾਲਾ ਸਿੱਖ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, ਰੂਸ ਦੀ ਸਭ ਤੋਂ ਉੱਚੀ ਚੋਟੀ Mount Elbrus ਨੂੰ ਕੀਤਾ ਸਰ
ਮ੍ਰਿਤਕ ਦੇ ਘਰ ਸਿਰਫ਼ ਉਸਦੇ ਮਾਤਾ-ਪਿਤਾ ਹਨ, ਉਸਦੀ ਭੈਣ ਵਿਦੇਸ਼ ਵਿੱਚ ਹੈ। ਮ੍ਰਿਤਕ ਦੇ ਪਿਤਾ ਅਨੁਸਾਰ, ਇਹਨਾਂ ਨੇ ਮਨਾਲੀ ਜਾਣਾ ਸੀ, ਪਤਾ ਨਹੀਂ ਝਗੜਾ ਕਿਵੇਂ ਹੋਇਆ ਅਤੇ ਉਨ੍ਹਾਂ ਨੇ ਅਮਰੋਜ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























