ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮਾਹੂੰਆਣਾ ਵਿਖੇ ਇਕ ਨੌਜਵਾਨ ਦੀ ਭੇਦਭਰੇ ਹਲਾਤਾਂ ਵਿਚ ਲਾਸ਼ ਮਿਲੀ। ਜਦ ਮ੍ਰਿਤਕ ਸਬੰਧੀ ਅਰਨੀਵਾਲਾ ਪੁਲਿਸ ਨੇ ਕਾਰਵਾਈ ਕਰਕੇ ਮਾਹੂੰਆਣਾ ਦੇ ਹੀ ਇਕ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਤਾਂ ਦੂਸਰੇ ਨੌਜਵਾਨ ਨੂੰ ਉਸ ’ਤੇ ਪਰਚੇ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਿੰਡ ਮਾਹੂੰਆਣਾ ਦੇ ਦੋ ਵਸਨੀਕ ਮਨਦੀਪ ਸਿੰਘ ਅਤੇ ਲਾਡੀ ਸੋਮਵਾਰ ਸ਼ਾਮ ਨੂੰ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਵਿਖੇ ਕਿਸੇ ਤਾਰੀਕ ਦੇ ਮਾਮਲੇ ’ਤੇ ਗਏ। ਸ਼ਾਮ ਨੂੰ ਉਹ ਚੰਡੀਗੜ੍ਹ ਤੋਂ ਪਿੰਡ ਵਾਪਸ ਆ ਰਹੇ ਸਨ। ਉਨ੍ਹਾਂ ਦੇ ਇਕ ਸਾਥੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਆ ਕੇ ਜਦ ਮਨਦੀਪ ਨੂੰ ਘਰ ਛੱਡਣ ਜਾਣ ਲੱਗੇ ਤਾਂ ਉਨ੍ਹਾਂ ਦੇ ਇਕ ਸਾਥੀ ਲਾਡੀ ਨੇ ਕਿਹਾ ਕਿ ਇਹ ਮੇਰਾ ਭਰਾ ਹੈ। ਮੈਂ ਆਪੇ ਹੀ ਇਸ ਨੂੰ ਘਰ ਛੱਡ ਆਵਾਂਗਾ। ਉਸ ਨੇ ਦੱਸਿਆ ਕਿ ਫਿਰ ਉਹ ਆਪਣੇ-ਆਪਣੇ ਪਿੰਡਾਂ ਲਈ ਕਾਰ ’ਤੇ ਚੱਲ ਪਏ।

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਲਾਡੀ ਮਨਦੀਪ ਨੂੰ ਘਰ ਛੱਡਣ ਨਹੀਂ ਆਇਆ, ਕਿਤੇ ਹੋਰ ਲੈ ਗਿਆ। ਉਸ ਨੇ ਦੱਸਿਆ ਕਿ ਅਰਨੀਵਾਲਾ ਕੱਚੀ ਸੜਕ ’ਤੇ ਕੁੱਝ ਲੋਕ ਸਵੇਰੇ ਖੇਤ ਵਿੱਚ ਗੋਡੀ ਕਰਨ ਲਈ ਆਏ। ਉਨ੍ਹਾਂ ਨੇ ਮ੍ਰਿਤਕ ਨੂੰ ਦੇਖ ਕੇ ਉਨ੍ਹਾਂ ਦੇ ਘਰੇ ਦੱਸਿਆ। ਉਸ ਦੀ ਮਾਤਾ ਨੇ ਕਿਹਾ ਕਿ ਜਦ ਉਨ੍ਹਾਂ ਨੇ ਆ ਕੇ ਦੇਖਿਆ ਕਿ ਉਨ੍ਹਾਂ ਦੇ ਲੜਕੇ ਦੇ ਸਿਰ ’ਤੇ ਬਹੁਤ ਸੱਟਾਂ ਲੱਗੀਆਂ ਹੋਈਆਂ ਹਨ। ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਹੈ। ਮਾਤਾ ਨੇ ਆਪਣੇ ਲੜਕੇ ਦੀ ਮੌਤ ਪਿੱਛੇ ਪਿੰਡ ਦੇ ਹੀ ਸਾਥੀ ਲਾਡੀ ਅਤੇ ਉਸ ਦੇ ਹੋਰ ਸਾਥੀਆਂ ਦਾ ਹੱਥ ਦੱਸਿਆ।
ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ, ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿਵਾਇਆ ਹਲਫ਼
ਥਾਣਾ ਅਰਨੀਵਾਲਾ ਪੁਲਿਸ ਨੇ ਜਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਨਾਲ ਵਾਪਸ ਆਏ ਲਾਡੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਐੱਸ.ਐੱਚ.ਓ.ਅਰਨੀਵਾਲਾ ਨੇ ਦੱਸਿਆ ਕਿ ਜਦ ਲਾਡੀ ਨੂੰ ਉਸ ਦੇ ਖ਼ਿਲਾਫ਼ ਮੁਕੱਦਮੇ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਕੁੱਝ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐੱਸ.ਐੱਚ.ਓ.ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਦੋਨੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਹੀ ਸਾਰੀ ਸਥਿਤੀ ਸਾਹਮਣੇ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:
























