ਹਲਕਾ ਸਮਰਾਲਾ ਦੇ ਬਲਾਕ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚੱਕ ਲੋਹਟ ਵਿਖੇ ਪੁਲਿਸ ਵੱਲੋਂ ਇੱਕ ਸੁਪਾਰੀ ਕਿਲਰ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ। ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸੁਪਾਰੀ ਕਿਲਰ ਸ਼ੂਟਰ ਸਲੀਮ ਦਾ ਅੱਜ ਮਾਛੀਵਾੜਾ ਪੁਲਿਸ ਨਾਲ ਦੇਰ ਰਾਤ ਕਰੀਬ 10.30 ਵਜੇ ਮੁਕਾਬਲਾ ਹੋਇਆ, ਜਿਸ ਵਿੱਚ ਸ਼ੂਟਰ ਜ਼ਖਮੀ ਹੋ ਗਿਆ।

Encounter between police and killer
ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਚੱਕ ਲੋਹਟ ਦੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਸਲੀਮ ਨੂੰ ਜਦੋਂ ਬੇਟ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲੀ ਖੇਤਰ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਲਿਆਂਦਾ ਗਿਆ ਤਾਂ ਉੱਥੇ ਇਸ ਨੇ ਜ਼ਮੀਨ ਹੇਠਾਂ ਦੱਬਿਆ ਰਿਵਾਲਵਰ ਤੇ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਦਾ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਥਾਣਾ ਮੁਖੀ ਤੇ ਹੋਰ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਮੁਸ਼ਤੈਦੀ ਵਰਤਦਿਆਂ ਇਸ ਸ਼ੂਟਰ ਦਾ ਐਨਕਾਊਂਟਰ ਕਰਦਿਆਂ ਉਸਦੀ ਲੱਤ ਵਿੱਚ ਗੋਲੀ ਮਾਰੀ ਅਤੇ ਉਸ ਨੂੰ ਭੱਜਦਿਆਂ ਗ੍ਰਿਫ਼ਤਾਰ ਕਰ ਲਿਆ।
ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ ਮੁਲਜ਼ਮ ਸਲੀਮ ਤੋਂ ਇੱਥੇ ਛੁਪਾ ਕੇ ਰੱਖਿਆ ਰਿਵਾਲਵਰ ਤੇ ਮੈਗਜ਼ੀਨ ਜਿਸ ਨਾਲ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕੀਤਾ ਸੀ ਉਹ ਵੀ ਬਰਾਮਦ ਕਰ ਲਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਇਨ੍ਹਾਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਹੈ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ NIA ਦੀ ਵੱਡੀ ਕਾਰਵਾਈ, ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਘਰ ਕੀਤੀ ਰੇਡ
ਐੱਸ.ਪੀ. (ਡੀ) ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵੱਡੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਰਪ ਸ਼ੂਟਰਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐਨਕਾਊਂਟਰ ਵਿੱਚ ਜ਼ਖਮੀ ਹੋਏ ਸਲੀਮ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
























