ਭਾਰਤ ਦੇ ਚਰਚਿਤ OTT ਪਲੇਟਫਾਰਮਾਂ ਵਿੱਚੋਂ ਇੱਕ, Kable One ਵੱਲੋਂ ਅੱਜ ਆਪਣੀ ਨਵੀਂ ਔਰਿਜਨਲ ਫਿਲਮ ‘ਰੌਣਕ’ ਦੇ ਟੀਜ਼ਰ ਪ੍ਰੀਮੀਅਰ ਕਰਨ ਦਾ ਐਲਾਨ ਕੀਤਾ ਹੈ। ਫਿਲਮ ‘ਰੌਣਕ’ ਮਾਸੂਮੀਅਤ, ਵਿਸ਼ਵਾਸਘਾਤ ਅਤੇ ਭਾਵਨਾਤਮਕ ਜਾਗ੍ਰਿਤੀ ਦੀ ਇੱਕ ਦਰਦਨਾਕ ਕਹਾਣੀ ਹੈ। ਫਿਲਮ ਇੱਕ ਨੌਜਵਾਨ ਅਨਾਥ ਕੁੜੀ ਦੇ ਸਫ਼ਰ ਨੂੰ ਦਰਸਾਉਂਦੀ ਹੈ ਜੋ ਕਿ ਇੱਕ ਅਮੀਰ ਘਰ ਵਿੱਚ ਪਿਆਰ ਅਤੇ ਵਿਛੋੜੇ ਵਿਚਾਲੇ ਆਪਣੀ ਖੁਸ਼ੀਆਂ ਦਾ ਬਲੀਦਾਨ ਦਿੰਦੀ ਹੈ।

ਫ਼ਿਲਮ ਨੂੰ ਜਸ ਗਰੇਵਾਲ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਜਦਕਿ ਇਸ ਦਾ ਨਿਰਮਾਣ ਸੁਮੀਤ ਸਿੰਘ ਅਤੇ ਲਵ ਇਸਰਾਨੀ ਵੱਲੋਂ ਕੀਤਾ ਗਿਆ ਹੈ। ਇਸਦੀ ਸੰਗੀਤਕ ਐਲਬਮ ਜੈਦੇਵ ਕੁਮਾਰ ਵੱਲੋਂ ਤਿਆਰ ਕੀਤੀ ਗਈ ਹੈ। ਰੌਣਕ ਇੱਕ ਘਰੇਲੂ ਸਹਾਇਕ ਦੀ ਕਹਾਣੀ ਦੱਸਦੀ ਹੈ ਜਿਸਦਾ ਮਕਾਨ ਮਾਲਕ ਦੀ ਧੀ ਰੇਸ਼ਮ ਨਾਲ ਡੂੰਘਾ ਰਿਸ਼ਤਾ ਹੈ। ਇਹ ਵਿਸ਼ਵਾਸ ਕਰਦੇ ਹੋਏ ਕਿ ਉਸਨੂੰ ਪਰਿਵਾਰ ਵਾਂਗ ਪਿਆਰ ਕੀਤਾ ਜਾਂਦਾ ਹੈ, ਉਸਦੀ ਦੁਨੀਆ ਉਦੋਂ ਟੁੱਟ ਜਾਂਦੀ ਹੈ ਜਦੋਂ ਕੌੜੀਆਂ ਸੱਚਾਈਆਂ ਸਾਹਮਣੇ ਆਉਂਦੀਆਂ ਹਨ। ਇਹ ਫਿਲਮ ਦੋਸਤੀ ਦੀ ਪਵਿੱਤਰਤਾ, ਵਿਸ਼ਵਾਸਘਾਤ ਦੇ ਦਰਦ ਅਤੇ ਹਿੰਮਤ ਦੀ ਤਾਕਤ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀ ਹੈ।
ਫ਼ਿਲਮ ਦੇ ਮੁੱਖ ਕਲਾਕਾਰਾਂ ਅਰਵਿੰਦਰ ਕੌਰ, ਰਾਜਵਿੰਦਰ ਕੌਰ, ਜੱਸੀ ਜਸਪ੍ਰੀਤ, ਮਲਕੀਤ ਰੌਣੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ ਅਤੇ ਹੋਰ ਕਈ ਸ਼ਾਮਿਲ ਹਨ। ਟੀਜ਼ਰ ਦੀ ਸਭ ਤੋਂ ਖਾਸ ਗੱਲ ਬਾਲ ਕਲਾਕਾਰਾਂ ਦੁਆਰਾ ਦਿਲੋਂ ਕੀਤੀ ਗਈ ਸ਼ਾਨਦਾਰ ਅਦਾਕਾਰੀ ਹੈ। ਉਨ੍ਹਾਂ ਦੀ ਮਾਸੂਮੀਅਤ, ਕੁਦਰਤੀ ਜਜ਼ਬਾਤ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਕਹਾਣੀ ਵਿੱਚ ਇੱਕ ਅਸਾਧਾਰਨ ਡੂੰਘਾਈ ਲਿਆਉਂਦੀ ਹੈ। ਉਨ੍ਹਾਂ ਦੀ ਅਦਾਕਾਰੀ ਨਾ ਸਿਰਫ਼ ਦਿਲ ਨੂੰ ਛੂਹਣ ਵਾਲੀ ਹੈ, ਸਗੋਂ ਕਹਾਣੀ ਨੂੰ ਰੂਹਾਨੀ ਅਹਿਸਾਸ ਵੀ ਦਿੰਦੀ ਹੈ।
ਇਸ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਯੋਗ ਬਣਾਉਣ ਲਈ, ਰੌਣਕ 11 ਭਾਸ਼ਾਵਾਂ ਵਿੱਚ ਸਟ੍ਰੀਮ ਕੀਤੀ , ਜਿਨ੍ਹਾਂ ਵਿੱਚ ਪੰਜਾਬੀ, ਹਿੰਦੀ, ਤਮਿਲ, ਤੇਲਗੂ, ਮਲਿਆਲਮ, ਅੰਗ੍ਰੇਜ਼ੀ, ਚੀਨੀ, ਰੂਸੀ, ਅਰਬੀ, ਫ਼ਰੈਂਚ, ਤੇ ਸਪੇਨੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























