ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਦੇ ਵਿੱਚ ਬਿਹਾਰ ਤੋਂ ਆਏ ਇੱਕ ਗਰੀਬ ਪਰਿਵਾਰ ਦੇ ਦੋ ਬੱਚਿਆਂ ਦੀ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਹੀ ਮਾਸੂਮ ਬੱਚਿਆਂ ਦੀ ਇਸ ਤਰ੍ਹਾਂ ਦੀ ਮੌਤ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ।
ਇਸ ਸਬੰਧੀ ਵਿਜੇ ਪਾਸਵਾਨ ਜੋ ਕਿ ਸਰੋਜਾ ਰਾਮਪੁਰ ਬਿਹਾਰ ਤੋਂ ਸੁਨਾਮ ਦੇ ਵਿੱਚ ਆ ਕੇ ਮਿਸਤਰੀ ਦਾ ਕੰਮ ਕਰਦੇ ਸੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ। ਉਹਨਾਂ ਦੇ ਵੱਡੇ ਬੇਟੇ ਆਕਾਸ਼ ਕੁਮਾਰ ਨੌ ਸਾਲ ਅਤੇ ਅਮਨ ਸੱਤ ਸਾਲ ਦੇ ਸੱਪ ਦੇ ਡੰਗ ਮਾਰਨ ਨਾਲ ਮੌਤ ਹੋ ਗਈ। ਵਿਜੇ ਪਾਸਵਾਨ ਨੇ ਦੱਸਿਆ ਕਿ ਉਹ ਸਾਰੇ ਸੁੱਤੇ ਪਏ ਸੀ। ਰਾਤ ਨੂੰ ਸੱਪ ਨੇ ਇੱਕ ਬੱਚੇ ਦੇ ਕੰਨ ਤੇ ਅਤੇ ਦੂਜੇ ਬੱਚੇ ਦੇ ਢਿੱਡ ਤੇ ਡੰਗ ਮਾਰਿਆ ਅਤੇ ਅਤੇ ਉਨਾਂ ਨੇ ਸੱਪ ਨੂੰ ਉਹਨਾਂ ਦੇ ਆਲੇ ਦੁਆਲੇ ਦੇਖਿਆ।
ਇਹ ਵੀ ਪੜ੍ਹੋ : ਮੋਹਾਲੀ ‘ਚ ਢਾਈ ਮਹੀਨੇ ਦੇ ਮਾਸੂਮ ਦੀ ਦਰਦਨਾਕ ਮੌ/ਤ, ਮਾਂ ਦਾ ਦੁੱਧ ਪੀਣ ਮਗਰੋਂ ਗਈ ਜਾ/ਨ
ਉਸ ਤੋਂ ਬਾਅਦ ਤੁਰੰਤ ਉਹਨਾਂ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਇੱਕ ਬੱਚੇ ਨੂੰ ਸੰਗਰੂਰ ਅਤੇ ਦੂਜੇ ਬੱਚੇ ਨੂੰ ਪਟਿਆਲਾ ਲਿਜਾਇਆ ਗਿਆ ਪਰ ਦੋਨਾਂ ਦੀ ਮੌਤ ਹੋ ਗਈ। ਵਿਜੇ ਪਾਸਵਾਨ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਬੱਚਿਆਂ ਨੂੰ ਜਿਨਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ। ਉਹ ਇੱਕ ਬੱਚਾ ਸਰਕਾਰੀ ਸਕੂਲ ਵਿੱਚ ਤੀਜੀ ਅਤੇ ਇੱਕ ਬੱਚਾ ਪਹਿਲੀ ਵਿੱਚ ਪੜ੍ਹਦਾ ਸੀ। ਇਸ ਮੌਕੇ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਬਹੁਤ ਮਾੜੀ ਹੋਈ।
ਵੀਡੀਓ ਲਈ ਕਲਿੱਕ ਕਰੋ -:
























