ਲੁਧਿਆਣਾ ਦੇ ਥਾਣਾ ਡਾਬਾ ਇਲਾਕੇ ਵਿੱਚ ਲੋਹਾਰਾ ਪੁਲ ਨੇੜੇ ਦੇਰ ਰਾਤ ਇੱਕ ਵਪਾਰੀ ਦੇ ਘਰ ਦੇ ਬਾਹਰ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਘਰ ਦੀਆਂ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ। ਗੋਲੀਬਾਰੀ ਕਾਰਨ ਵਪਾਰੀ ਦੀ ਬਾਲਕੋਨੀ ਦਾ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ, ਦੇਰ ਰਾਤ ਬਦਮਾਸ਼ਾਂ ਵੱਲੋਂ ਘਰ ‘ਤੇ ਲਗਭਗ 20 ਤੋਂ 25 ਰਾਉਂਡ ਫਾਇਰ ਕੀਤੇ ਗਏ। ਗੋਲੀਬਾਰੀ ਦੌਰਾਨ ਕਿਸ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਸ਼ੀਸ਼ੇ ਟੁੱਟੇ ਹਨ। ਘਟਨਾ ਵਾਲੀ ਥਾਂ ਤੋਂ ਇੱਕ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਗੈਂਗਸਟਰ ਦੇ ਗਰੁੱਪ ਦਾ ਨਾਂਅ ਅਤੇ 5 ਕਰੋੜ ਸ਼ਬਦ ਲਿਖੇ ਹੋਏ ਸਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਲਾਪਤਾ ਹੋਇਆ ਸੰਗਰੂਰ ਦੇ ਪਿੰਡ ਮੰਡਵੀ ਦਾ ਨੌਜਵਾਨ, ਚਿੰਤਾ ‘ਚ ਡੁੱਬਿਆ ਪਰਿਵਾਰ
ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਡਾਬਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























