punjabi singer guru randhawa birthday special:ਹਿੰਦੀ ਤੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਪੌਪ ਗਾਇਕੀ ਨਾਲ ਵੱਡੀ ਮੱਲ ਮਾਰਨ ਵਾਲੇ “ਗੁਰੂ ਰੰਧਾਵਾ” ਦਾ ਅੱਜ ਹਰ ਗੀਤ ਸੁਪਰਹਿੱਟ ਸਾਬਤ ਹੁੰਦਾ ਹੈ।ਗੁਰਸ਼ਰਨਜੋਤ ਸਿੰਘ ਰੰਧਾਵਾ ਉਰਫ ਗੁਰੂ ਰੰਧਾਵਾ ਜਨਮ ਪਿੰਡ ਨੁੂਰਪੁਰ ਜਿਲ੍ਹਾ ਗੁਰਦਾਸਪੁਰ ਵਿੱਚ ਹੋਇਆ।ਛੋਟੀ ਉਮਰੇ ਹੀ ਉਸਨੇ ਸੰਗੀਤ ਵੱਲ ਆਪਣੇ ਕਦਮ ਵਧਾਉਣੇ ਸੁਰੂ ਕਰ ਦਿੱਤੇ।ਦਿੱਲੀ ਤੋਂ ਉਸਨੇ ਆਪਣੀ ਅੇੈਮ.ਬੀ.ਏ ਕੀਤੀ।ਫਿਰ ਉਸਨੇ ਗਾਇਕੀ ਵਿੱਚ ਪ੍ਰੋਫੈਸ਼ਨਲੀ ਪੈਰ ਪਸਾਰਦਿਆਂ “ਸੇਮ ਗਰਲ” ਨਾਮ ਦੇ ਸਿੰਗਲ ਟਰੈਕ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਪਰ ਗੀਤ ਨਾਲ ਕੋਈ ਖਾਸ ਗੱਲ ਨਾ ਬਣੀ।ਅਤੇ ਇਸਦੇ ਉਸਦੇ ਕਈ ਗੀਤ ਅਤੇ ਇੱਕ ਟੇਪ “ਪੇਜ ਵੰਨ” ਕੀਤੀ।ਪਰ ਉਹ ਵੀ ਕੋਈ ਬਹੁਤਾਂ ਕਮਾਲ ਨਾ ਕਰ ਸਕੀ।
ਫਿਰ ਉਸਦਾ ਮੇਲ ਬੋਹੇਮੀਆ ਨਾਲ ਹੋਇਆ।ਜਿਹਨਾਂ ਨੇ ਉਸਦਾ ਨਾਮ “ਗੁਰੂ ਰੱਖਿਆ” ਅਤੇ ਜਦੋਂ ਇਸ ਜੋੜੀ ਨੇ ਮਿਲਕੇ ਟੀ-ਸ਼ੀਰੀਜ਼ ਕੰਪਨੀ ਵਿੱਚੋਂ ਗੀਤ “ਪਟੋਲਾ ਰਿਲੀਜ਼” ਕੀਤਾਂ।ਤੇ ਇਸਦੇ ਗੁਰੂ ਦੇ ਗਾਇਕੀ ਸਫਰ ਨੂੰ ਨਵਾਂ ਰਾਹ ਪ੍ਰਦਾਨ ਕੀਤਾ।ਅਤੇ ਗੀਤ 140 ਮਿਲੀਅਨ ਤੋਂ ਵੀ ਟੱਪ ਗਿਆ।ਅਤੇ ਇੱਕ ਉਸਨੇ ਇੱਕਾਂ ਸਿੰਘ ਨਾਲ ਦੋ ਗੀਤ ਆਊਟਫਿੱਟ ਤੇ ਖਤ ਕੀਤੇ।ਜੋ ਕਿ ਖੂਬ ਚੱਲੇ ਅਤੇ ਬਾਅਦ ਜਿਵੇਂ ਉਸਦਾ ਹਰ ਗੀਤ ਮਿਲੀਅਨਾਂ ਦੀ ਗਿਣਤੀ ਵਿੱਚ ਸ਼ਾਮਿਲ ਹੋਣ ਲੱਗਾ। “ਮੈਨੂੰ ਮੇਰੇ ਯਾਰ ਮੋੜਦੋ ,ਅਤੇ ਤੂੰ ਮੇਰੀ ਰਾਣੀ ਨੇ ਉਸਨੂੰ ਅੰਤਰਾਸ਼ਟਰੀ ਗਾਇਕ ਬਣਾ ਦਿੱਤਾ।ਉਸ ਦੇ ਸਭ ਤੋਂ ਮਸ਼ਹੂਰ ਗਾਣਿਆਂ ਵਿਚੋਂ ਇਕ ਗੀਤ“ਸੂਟ” ਸਾਲ 2016 ਵਿਚ ਰਿਲੀਜ਼ ਹੋਇਆ ਸੀ। ਇਹ ਅਰਜੁਨ ਨਾਲ ਗੁਰੂ ਜੀ ਦਾ ਦੂਜਾ ਗੀਤ ਸੀ।
ਇਹ ਇਕ ਬਲਾਕਬਸਟਰ ਬਣ ਗਿਆ ਹੈ ਅਤੇ ਇਸ ਸਮੇਂ ਯੂ-ਟਿਊਬ ਤੇ ਇਸਦੇ 413 ਮਿਲੀਅਨ ਵਿਊ ਤੋ ਵੱਧ ਹੋ ਚੁੱਕੇ ਹਨ।ਫਿਰ ਗੁਰੂ ਨੇ ਰਜਤ ਨਾਗਪਾਲ ਨਾਲ ਮਿਲਕੇ ਫੈਸ਼ਨ ਨਾਮ ਦਾ ਇਕ ਗੀਤ ਜਾਰੀ ਕੀਤਾ।2017 ਜਨਵਰੀ ਵਿੱਚ ਆਏ ਉਸਦੇ ਗੀਤ “ਤਾਰੇ” ਨੇ ਉਸਦੇ ਤਾਰੇ ਖੁੂਬ ਚਮਕਾਏ।ਰੰਧਾਵਾ ਨੇ ਆਪਣੀ ਬਾਲੀਵੁੱਡ ਗਾਇਕੀ ਦੀ ਸ਼ੁਰੂਆਤ ਹਿੰਦੀ ਫਿਲਮ ਹਿੰਦੀ ਮੀਡੀਅਮ ਤੋਂ ਕੀਤੀ। ਉਸ ਦੇ ਪੰਜਾਬੀ ਟਰੈਕ “ਸੂਟ” ਨੂੰ ਫਿਲਮ ਵਿੱਚ ਰਿਕ੍ਰਿਏਟ ਕੀਤਾ ਗਿਆ।ਸਾਲ 2017 ਵਿੱਚ ਉਸਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਉਦਘਾਟਨੀ ਸਮਾਰੋਹ ਤੇ ਵੀ ਆਪਣੀ ਪ੍ਰਫਾਰਮਸ ਦਿੱਤੀ। ਉਸਦੇ ਬਾਅਦ ਉਸਦੇ ਦੋ ਹੋਰ ਟਰੈਕ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਏ।ਉਸਦਾ ਪੁਰਾਣਾ ਟਰੈਕ “ਤੂ ਮੇਰੀ ਰਾਣੀ” ਮੁੜ ਬਣਾਇਆ ਗਿਆ ਸੀ।
ਫਿਲਮ ਤੁਮਹਾਰੀ ਸੱਲੂ ਵਿੱਚ ਵੀ ਉਸਦਾ ਗੀਤ ਸੀ।ਉਸਦੇ ਦੇ ਦੋ ਮੋਸਟ ਵਿਊ ਗੀਤ ਹਾਈ ਰੇਟਡ ਗੱਬਰੂ” ਅਤੇ “ਲਾਹੌਰ” ਦੇ ਕ੍ਰਮਵਾਰ ਟੀ-ਸੀਰੀਜ਼ ਦੇ ਅਧਿਕਾਰਤ ਯੁਟਿਊਬ ਚੈਨਲ ‘ਤੇ ਕ੍ਰਮਵਾਰ 910 ਅਤੇ 851 ਮਿਲੀਅਨ ਤੋਂ ਵੱਧ ਵਿਊ ਹਨ. ਉਸਦੀ ਪਹਿਲੀ ਅੰਤਰਾਸ਼ਟਰੀ ਕਲੈਬੋਰੇਸ਼ਨ ਵਾਲਾ ਗੀਤ “ਸਲੋਲੀ ਸਲੋਲੀ” ਸੀ।ਜਿਸ ਵਿੱਚ ਪਿਟਬੁੱਲ ਨੇ ਵੀ ਸਾਥ ਦਿੱਤਾ ਸੀ।ਗੁਰੂ ਰੰਧਾਵਾ ਨੇ ਪੰਜਾਬੀਅਤ ਨਾਲ ਜੁੜੀ ਹੋਈ ਇੱਕ ਫਿਲਮ ਤਾਰਾ ਮੀਰਾ ਦਾ ਵੀ ਨਿਰਮਾਣ ਕੀਤਾ।ਗੁਰੂ ਵਿਦੇਸ਼ੀ ਗਾਇਕ ਜੈ ਸੀਨ ਨਾਲ ਵੀ ਗੀਤ ਸੂਰਮਾ ਰਾਹੀ ਨਜ਼ਰ ਆ ਚੁੱਕਾ ਹੈ।ਗੁਰੂ ਦੇ ਪੁਰਾਣੇ ਟਰੈਕ “ਲਾਹੌਰ” ਨੂੰ ਫਿਲਮ ‘ਸਟ੍ਰੀਟ ਡਾਂਸਰ 3 ਡੀ’ ਵਿਚ “ਲਾਗੀ ਲਾਹੌਰ ਦੀ” ਦੇ ਤੌਰ ‘ਤੇ ਪੇਸ਼ ਕੀਤਾ ਜਾ ਚੁੱਕਾ ਹੈ।ਕੋਰੋਨਾ ਮਹਾਂਮਾਰੀ ਦੇ ਦੌਰਾਨ, ਉਸਨੇ ਵੀ ‘ਸਤਨਾਮ ਵਾਹਿਗੁਰੂ’ ਨਾਮ ਦਾ ਇੱਕ ਸੁਹਾਵਣਾ ਟਰੈਕ ਵੀ ਜਾਰੀ ਕੀਤਾ ਹੈ।ਪੂਰੀ ਦੁਨੀਆ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਗੁਰੂੂ ਰੰਧਾਵਾ ਸਾਡੇ ਵੱਲੋ “ਹੈਪੀ ਬਰਥਡੇ” ਗੁਰੂ ਜੀ