sunny malton marriage instagram post:ਕੇਨੈਡੀਅਨ ਪੰਜਾਬੀ ਰੈਪਰ ਤੇ ਮਿਊਜ਼ਿਕ ਆਰਟਿਸਟ ਸੰਨੀ ਮਾਲਟਨ ਵਿਆਹ ਦੇ ਬੰਧਨ ‘ਚ ਬੱਝ ਗਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ।ਵੀਡੀਓ ‘ਚ ਉਹ ਆਪਣੀ ਧਰਮਤਪਤਨੀ ਤੇ ਕੁਝ ਖ਼ਾਸ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਨਵਾਂ ਵਿਆਹਿਆ ਜੋੜਾ ਬਹੁਤ ਹੀ ਖੁਸ਼ ਤੇ ਸੋਹਣਾ ਨਜ਼ਰ ਆ ਰਿਹਾ ਹੈ । ਸੰਨੀ ਮਾਲਟਨ ਨੇ ਪੱਗ ਬੰਨੀ ਹੋਈ ਹੈ ਤੇ ਨਾਲ ਸ਼ੇਰਵਾਨੀ ਪਾਈ ਹੋਈ ਹੈ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੇਡੀ ਸੰਗੀਤ ਦੇ ਸੈਲੀਬਰੇਸ਼ਨ ਦੀ ਵੀਡੀਓ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ।ਇਸ ਵੀਡੀਓ ‘ਚ ਉਹ ਆਪਣੇ ਪਿਤਾ ਤੇ ਕੁਝ ਦੋਸਤਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਨੱਚੀ ਜੋ ਸਾਡੇ ਨਾਲ’ ਵੱਜ ਰਿਹਾ ਹੈ ।ਸੰਨੀ ਮਾਲਟਨ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਨਾਲ ਵਿਵਾਦ ਹੋਣ ਕੇ ਸੁਰਖੀਆਂ ‘ਚ ਛਾਏ ਰਹੇ ਸੀ ।
























