Farmers and women in Punjab : ਜਲੰਧਰ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 41ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਕ ਪਾਸੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਸੰਘਰਸ਼ ਕਰ ਰਹੇ ਹਨ ਉਥੇ ਹੀ ਪੰਜਾਬ ਵਿੱਚ ਔਰਤਾਂ ਵੀ ਉਨ੍ਹਾਂ ਦਾ ਸਮਰਥਨ ਵਧਾਉਣ ਵਿੱਚ ਸਹਿਯੋਗ ਕਰ ਰਹੀਆਂ ਹਨ। ਮਾਲਵਾ ਖੇਤਰ ਦੀਆਂ ਔਰਤਾਂ ਤਾਂ ਪਹਿਲਾਂ ਹੀ ਅੰਦੋਲਨ ਵਿੱਚ ਵੱਡੀ ਗਿਣਤੀ ‘ਚ ਵਿਚ ਹਿੱਸਾ ਲੈ ਰਹੀਆਂ ਸਨ, ਪਰ ਹੁਣ ਦੁਆਬੇ ਦੀਆਂ ਔਰਤਾਂ ਵੀ ਆਪਣੀ ਹਾਜ਼ਰੀ ਲਗਵਾਉਣ ਅੱਗੇ ਆਈਆਂ ਹਨ।
ਔਰਤਾਂ ਨੇ ਕੀਰਤੀ ਕਿਸਾਨ ਯੂਨੀਅਨ ਅਧੀਨ ਔਰਤਾਂ ਦੁਆਬੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨਗੀਆਂ ਅਤੇ ਕਮੇਟੀਆਂ ਬਣਾਉਣ ਬਣਾਉਣਗੀਆਂ। ਕਮੇਟੀਆਂ ਵਿਚ ਨਾ ਸਿਰਫ ਕਿਸਾਨ ਬਲਕਿ ਸਾਰੇ ਸੈਕਟਰਾਂ ਅਤੇ ਖੇਤਰਾਂ ਦੀਆਂ ਔਰਤਾਂ ਵੀ ਸ਼ਾਮਲ ਹੋਣਗੀਆਂ। ਇਹ ਗਰੁੱਪ ਨਵਾਂਸ਼ਹਿਰ ਦੇ ਪਿੰਡਾਂ ਤੋਂ ਸ਼ੁਰੂ ਹੋਵੇਗਾ ਅਤੇ ਹਰ ਘਰ ਜਾ ਕੇ ਮੀਟਿੰਗਾਂ ਦਾ ਆਯੋਜਨ ਕਰੇਗਾ ਜਿਸ ਨਾਲ ਲੋਕਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਪਹਿਲੇ ਦਿਨ ਪਿੰਡ ਨਵਾਂਸ਼ਹਿਰ ਦੇ ਸਵਾਜਪੁਰ, ਅਸਮਾਨਪੁਰ ਅਤੇ ਰਾਮਰਾਇਪੁਰ ਪਿੰਡਾਂ ਵੱਲ ਰੁਖ਼ ਕੀਤਾ ਜਾਵੇਗਾ।
ਨਵਾਂਸ਼ਹਿਰ ਦੇ ਜਾਡਲਾ ਦੀ ਕਿਸਾਨ ਸੁਰਜੀਤ ਕੌਰ ਨੇ ਕਿਹਾ ਕਿ ਕਿਉਂਕਿ ਸਰਕਾਰ ਨਾਲ ਗੱਲਬਾਤ ਕੋਈ ਸਕਾਰਾਤਮਕ ਨਤੀਜਾ ਨਹੀਂ ਦੇ ਰਹੀ, ਇਸ ਲਈ ਇਹ ਸਪੱਸ਼ਟ ਹੈ ਕਿ ਕਿਸਾਨਾਂ ਨੂੰ ਲੰਬੇ ਸਮੇਂ ਲਈ ਉਥੇ ਰਹਿਣਾ ਪਏਗਾ। ਇਸ ਲਈ, ਅੰਦੋਲਨ ਵਿਚ ਔਰਤਾਂ ਦੀ ਗਿਣਤੀ ਵਧਾ ਕੇ ਵਿਰੋਧ ਪ੍ਰਦਰਸ਼ਨ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ। ਦੱਸਣਯੋਗ ਹੈ ਕਿ ਦਿੱਲੀ ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਸਾਨਾਂ ਨੇ ਲਾਲ ਕਿਲ੍ਹੇ ਅਤੇ ਰਾਜਪਥ ‘ਤੇ ਪਹੁੰਚ ਕੇ ਅਤੇ ਇੱਕ ਟਰੈਕਟਰ ਰੈਲੀ ਕੱਢਣ ਦੀ ਯੋਜਨਾ ਬਣਾਈ ਹੈ। ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਮਹਿਲਾਵਾਂ ਨੇ ਤਿਆਰੀ ਕਰ ਲਈ ਹੈ। ਮਹਿਲਾਵਾਂ ਕਿਵੇਂ ਕਮਾਂਡ ਸੰਭਾਲਣਗੀਆਂ ਇਸਦੀ ਰਿਹਰਸਲ ਵੀ ਉਨ੍ਹਾਂ ਨੇ ਸ਼ੁਰੂ ਕਰ ਦਿੱਤੀ ਹੈ। ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੀਆਂ ਦੋ ਤੋਂ ਢਾਈ ਸੌ ਮਹਿਲਾਵਾਂ ਸਿਖਲਾਈ ਲੈ ਰਹੀਆਂ ਹਨ।