Bird flu hits Punjab : ਪੰਚਕੂਲਾ ਤੋਂ ਬਾਅਦ ਬਰਡ ਫਲੂ ਨੇ ਪੰਜਾਬ ਦੇ ਮੋਹਾਲੀ ਵਿੱਚ ਵੀ ਦਸਤਕ ਦੇ ਦਿੱਤੀ ਹੈ। ਜਲੰਧਰ ਤੋਂ ਬਾਅਦ ਇਥੇ ਡੇਰਾਬੱਸੀ ਤਹਿਸੀਲ ਵਿੱਚ ਸਥਿਤ ਦੋ ਪੋਲਟਰੀ ਫਾਰਮ ਦੇ ਨਮੂਨੇ ਭੋਪਾਲ ਲੈਬ ਵਿੱਚ ਵੀ ਪਾਜ਼ੀਟਿਵ ਪਾਏ ਗਏ ਹਨ। ਪੁਸ਼ਟੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਵਧਾਨੀ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਪੁਸ਼ਟੀ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਇੱਕ ਟਵੀਟ ਵਿੱਚ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਲੋੜੀਂਦੇ ਸਾਵਧਾਨੀ ਉਪਾਅ, ਨਿਗਰਾਨੀ ਅਤੇ ਨਮੂਨੇ ਲੈਣਗੇ ।
ਦੱਸਣਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਸਥਾਨਾਂ ਤੋਂ 800 ਪੰਛੀਆਂ ਦੇ ਨਮੂਨੇ ਜਲੰਧਰ ਲੈਬ ਵਿੱਚ ਭੇਜੇ ਗਏ ਸਨ। ਜਿਨ੍ਹਂ ਵਿੱਚੋਂ ਦੋ ਪੋਲਟਰੀ ਫਾਰਮ ਦੇ ਪੰਛੀਆਂ ਵਿੱਚ ਬਰਡ ਫਲੂ ਦਾ ਵਇਰਸ ਮਿਲਿ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ ਸਰਕਾਰ ਪਹਿਲਾਂ ਹੀ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਦੂਜੇ ਰਾਜਾਂ ਤੋਂ ਆ ਰਹੇ ਮੀਟ, ਮੁਰਗੀ ਅਤੇ ਅੰਡਿਆਂ ‘ਤੇ ਪਾਬੰਦੀ ਲਗਾ ਚੁੱਕੀ ਹੈ। ਇਹ ਫੈਸਲਾ ਪੰਜਾਬ ਸਰਕਾਰ ਨੇ ਉਦੋਂ ਲਿਆ ਜਦੋਂ ਹਰਿਆਣਾ ਵਿੱਚ ਪੋਲਟਰੀ ਅਤੇ ਆਂਡਿਆਂ ਨੂੰ ਪੰਜਾਬ ਵਿੱਚ ਸੁੱਟੇ ਜਾਣ ਦੀ ਖਬਰ ਮਿਲੀ ਸੀ।
ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਜਲੰਧਰ ਲੈਬ ਨੂੰ ਕੋਵਿਡ ਟੈਸਟ ਬੰਦ ਕਰਨ ਅਤੇ ਪੰਛੀਆਂ ਦੇ ਨਮੂਨੇ ਦੀ ਜਾਂਚ ਕਰਨ ਲਈ ਕਿਹਾ ਸੀ। ਲੈਬ ਦੀ ਸਮਰੱਥਾ ਅਨੁਸਾਰ ਰੋਜ਼ਾਨਾ 100-150 ਟੈਸਟ ਕੀਤੇ ਜਾ ਰਹੇ ਹਨ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਅਤੁੱਲ ਚਤੁਰਵੇਦੀ ਨੇ ਕਿਹਾ ਕਿ ਰਾਜ ਵਿੱਚ ਵੱਖ-ਵੱਖ ਥਾਵਾਂ ’ਤੇ ਪੰਛੀਆਂ ਦੇ ਮਰਨ ਦੀਆਂ ਖ਼ਬਰਾਂ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦੂਸਰੇ ਰਾਜਾਂ ਨਾਲੋਂ ਪੰਜਾਬ ਵਿੱਚ ਸਥਿਤੀ ਬਿਹਤਰ ਹੈ। ਵਿਭਾਗ ਨੇ ਕਈ ਮਹੱਤਵਪੂਰਣ ਸਾਵਧਾਨੀ ਉਪਾਅ ਕੀਤੇ ਹਨ, ਜਿਨ੍ਹਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਪੰਜਾਬ ਦੇ ਰੂਪਨਗਰ ਵਿੱਚ ਇੱਕ ਬਤਖ ਮਰੀ ਹੋਈ ਮਿਲੀ ਸੀ, ਜਿਸ ਦੇ ਸੈਂਪਲ ਜਲੰਧਰ ਲੈਬ ਨੂੰ ਭੇਜੇ ਗਏ ਸਨ। ਜਾਂਚ ਦੇ ਦੌਰਾਨ, ਇਸ ਬੱਤਖ ਵਿੱਚ ਬਰਡ ਫਲੂ ਦੀ ਪੁਸ਼ਟੀ ਕੀਤੀ ਗਈ ਸੀ ਪਰ ਵਿਭਾਗੀ ਅਧਿਕਾਰੀ ਇਸ ਮਾਮਲੇ ਵਿੱਚ ਅਣਜਾਣਤਾ ਦਿਖਾ ਰਹੇ ਹਨ। ਵਿਭਾਗੀ ਸੂਤਰਾਂ ਅਨੁਸਾਰ ਖਿਲਵਾੜ ਦੇ ਨਮੂਨਿਆਂ ਨੂੰ ਹੁਣ ਦੁਬਾਰਾ ਜਾਂਚ ਲਈ ਭੋਪਾਲ ਲੈਬ ਭੇਜਿਆ ਗਿਆ ਹੈ। ਜਿਸ ਦੀ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।