sonia mann bhagat singh: ਭਗਤ ਸਿੰਘ ਦੀ ਸ਼ਹੀਦੀ ਦਿਵਸ ‘ਤੇ ਪੰਜਾਬੀ ਗਾਇਕ ਸੋਨੀਆ ਮਾਨ ਨੇ ਕੁਝ ਬਿਆਨ ਦਿੱਤਾ ਹੈ। ਸੋਨੀਆ ਮਾਨ ਨੇ ਸਟੇਜ ‘ਤੇ ਕਿਹਾ ਕਿ ਸਰਕਾਰਾਂ ਲਗਾਤਾਰ ਪੰਜਾਬ ‘ਚ ਸੂਰਮਿਆਂ ‘ਤੇ ਜ਼ੁਲਮ ਢਾਹੁੰਦੀ ਆਈ ਹੈ। ਅੱਜ ਦੇ ਦਿਨ ਯਾਨੀ 23 ਮਾਰਚ ਨੂੰ ਹੀ ਭਗਤ ਸਿੰਘ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਸੀ ਜਾਣੀ ਕਿ ਫਾਂਸੀ ਦਿੱਤੀ ਗਈ ਸੀ।
ਇਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਵੀ ਖਰੀਆਂ ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੀ ਅੱਜ ਦੇ ਨੌਜਵਾਨਾਂ ‘ਤੇ ਜ਼ੁਲਮ ਢਾਹ ਰਹੀ ਹੈ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ ਹੈ।
ਸੋਨੀਆ ਮਾਨ ਨੇ ਕਿਹਾ ਕਿ ਸਰਕਾਰਾਂ ਨੂੰ ਅਜੇ ਵੀ ਕਿਸਾਨਾਂ ਦੀ ਸੁਧ ਨਹੀਂ ਉਹ ਸਿਰਫ ਆਪਣੇ ਬੂਟਾਂ ਪਾਉਣ ਕਾਰਨ ਲੋਕਾਂ ‘ਤੇ ਜ਼ੁਲਮ ਢਾਹ ਰਹੀ ਹੈ। ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਬਿੱਲਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲਾ ਭਵਿੱਖ ਵਧੀਆ ਅਤੇ ਚੰਗਾ ਹੋ ਸਕੇ। ਸੋਨੀਆ ਮਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਹੈ ਜਿਸ ਕਰਕੇ ਅੱਜ ਅਸੀਂ ਏਕੇ ਦੀ ਰੈਲੀ ਕੱਢ ਰਹੇ ਹਾਂ ਅਤੇ ਸਾਰਾ ਪੰਜਾਬ ਸਾਡੇ ਨਾਲ ਖੜ੍ਹਾ ਹੈ।