batala police dharna news: ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਮਸਾਣੀਆ ਦੇ ਵਿੱਚ ਗਲਤ ਢੰਗ ਨਾਲ ਹੋਈ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈਕੇ ਅਨੁਸੂਚਿਤ ਜਾਤੀ ਦੇ ਲੋਕਾਂ ਵਲੋਂ ਪਿਛਲੇ 40 ਦਿਨਾਂ ਤੋਂ ਧਰਨਾ ਲਗਿਆ ਗਿਆ ਸੀ, ਲੇਕਿਨ ਬੀਤੇ ਦਿਨ ਪਿੰਡ ਦੇ ਹੀ ਲੋਕਾਂ ਵਲੋ ਧਰਨਾਕਿਆਰੀਆਂ ਉਪਰ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਕਰੀਬ ਇਕ ਦਰਜਨ ਲੋਕ ਜਖਮੀ ਹੋਏ ਸਨ।
ਇਸ ਦੇ ਵਿਰੋਧ ਵਿਚ ਅੱਜ ਧਰਨਾਕਿਆਰੀਆਂ ਨੇ ਬਟਾਲਾ-ਜਲੰਧਰ ਹਾਈਵੇ ਨੂੰ ਜਾਮ ਕੀਤਾ ਅਤੇ ਸਰਕਾਰ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡੁ ਮਜ਼ਦੂਰ ਯੂਨੀਅਨ ਦੇ ਆਗੂ ਮਜੇਰ ਸਿੰਘ , ਗੁਰਮੀਤ ਕੌਰ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਪਿੰਡ ਮਸਾਣੀਆ ਦੇ ਵਿੱਚ ਗਲਤ ਢੰਗ ਨਾਲ ਹੋਈ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈਕੇ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਕੀ ਬੀਤੇ ਕੱਲ ਪਿੰਡ ਦੇ ਹੀ ਸਰਪੰਚ ਅਤੇ ਲੋਕਾਂ ਵਲੋ ਸਾਡੇ ਉਪਰ ਤੇਜਤਰ ਹੱਤਿਆਰ ਨਾਲ਼ ਹਮਲਾ ਕਰ ਦਿੱਤਾ ਗਿਆ।
ਹਮਲੇ ਵਿਚ ਕਰੀਬ ਇਕ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ। ਓਹਨਾ ਨੇ ਕਿਹਾ ਕਿ ਅਸੀ ਪੁਲਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਸੀ। ਪਰ ਓਹਨਾ ਵਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਓਹਨਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਜਲਦੀ ਹਮਲਾਵਰਾਂ ਉਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।