ਸ਼੍ਰੀਲੰਕਾ ਸਰਕਾਰ ਨੇ ਗੁਆਂਢੀ ਦੇਸ਼ ਭਾਰਤ ਦੀਆਂ ਚਿੰਤਾਵਾਂ ਦੇ ਬਾਵਜੂਦ ਇੱਕ ਵਿਵਾਦਤ ਚੀਨੀ ਜਹਾਜ਼ ਨੂੰ ਟਾਪੂ ‘ਤੇ ਉਤਰਨ ਦੀ ਇਜਾਜ਼ਤ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ ਸ਼੍ਰੀਲੰਕਾ ਨੇ ਚੀਨ ਦੇ ‘ਜਾਸੂਸੀ’ ਜਹਾਜ਼ ਨੂੰ ਹੰਬਨਟੋਟਾ ਬੰਦਰਗਾਹ ‘ਚ ਦਾਖਲ ਹੋਣ ਦੀ ਦਿੱਤੀ ਇਜਾਜ਼ਤ ਦਿੱਤੀ ਹੈ, ਜਿਸਨੂੰ ਲੈ ਕੇ ਭਾਰਤ ਨੇ ਚਿੰਤਾ ਜਾਹਰ ਕੀਤੀ ਹੈ।
ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਸੈਟੇਲਾਈਟ ਨਿਗਰਾਨੀ ਜਹਾਜ਼ ‘ਯੁਆਨ ਵੈਂਗ 5’ ਨੇ 11 ਅਗਸਤ ਨੂੰ ਹੰਬਨਟੋਟਾ ਬੰਦਰਗਾਹ ‘ਤੇ ਪਹੁੰਚਣਾ ਸੀ ਅਤੇ ਉੱਥੇ ਈਂਧਨ ਭਰਨ ਲਈ 17 ਅਗਸਤ ਤੱਕ ਰੁਕਣਾ ਸੀ। 12 ਜੁਲਾਈ ਨੂੰ ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਚੀਨੀ ਜਹਾਜ਼ ਨੂੰ ਹੰਬਨਟੋਟਾ ਬੰਦਰਗਾਹ ‘ਤੇ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ, ਭਾਰਤ ਦੇ ਇਤਰਾਜ਼ ਤੋਂ ਬਾਅਦ, ਮੰਤਰਾਲੇ ਨੇ 8 ਅਗਸਤ ਨੂੰ ਕੋਲੰਬੋ ਵਿੱਚ ਚੀਨੀ ਦੂਤਾਵਾਸ ਨੂੰ ਪੱਤਰ ਲਿਖ ਕੇ ਜਹਾਜ਼ ਦੀ ਪ੍ਰਸਤਾਵਿਤ ਡੌਕਿੰਗ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਹਾਲਾਂਕਿ ਹੁਣ ਸ੍ਰੀਲੰਕਾ ਦੇ ਬੰਦਰਗਾਹ ਮੁਖੀ ਨਿਰਮਲ ਪੀ ਸਿਲਵਾ ਨੇ ਕਿਹਾ ਕਿ ਉਨ੍ਹਾਂ ਨੂੰ 16 ਤੋਂ 22 ਅਗਸਤ ਤੱਕ ਜਹਾਜ਼ ਨੂੰ ਹੰਬਨਟੋਟਾ ਬੁਲਾਉਣ ਲਈ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਮਿਲ ਗਈ ਹੈ।