ਚੰਡੀਗੜ੍ਹ ਦੇ ਸੈਕਟਰ-22 ਵਿੱਚ ਇੱਕ ਵਾਰ ਫਿਰ ਖੂਨੀ ਝੜਪ ਹੋਈ ਹੈ। ਦੇਰ ਰਾਤ ਬਾਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਣ ਵਾਲੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹੈ। ਇਸ ਹਮਲੇ ‘ਚ ਦੋਵੇਂ ਪਿਓ-ਪੁੱਤ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਪਿਤਾ ਅਸ਼ੋਕ ਅਤੇ ਪੁੱਤਰ ਵਿਨੈ ਜੀਐਮਸੀਐਚ-16 ਵਿੱਚ ਜ਼ੇਰੇ ਇਲਾਜ ਹਨ। ਜਦਕਿ ਹਮਲਾਵਰ ਫ਼ਰਾਰ ਦੱਸੇ ਜਾਂਦੇ ਹਨ, ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਅਸ਼ੋਕ ਅਤੇ ਵਿਨੈ ਰਾਤ ਕਰੀਬ 11 ਵਜੇ ਆਪਣੀ ਜੂਸ ਦੀ ਦੁਕਾਨ ‘ਤੇ ਕੰਮ ਕਰ ਰਹੇ ਸਨ। ਉਦੋਂ ਹੀ ਇੱਕ ਗਾਹਕ ਉਸਦੀ ਦੁਕਾਨ ਵੱਲ ਆ ਰਿਹਾ ਸੀ। ਫਿਰ ਨਾਲ ਲੱਗਦੀ ਜੂਸ ਦੀ ਦੁਕਾਨ ‘ਤੇ ਬੈਠੇ ਦੁਕਾਨਦਾਰ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਇਸ ਤੋਂ ਬਾਅਦ ਅਸ਼ੋਕ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਗਾਹਕ ਮੇਰੀ ਦੁਕਾਨ ‘ਤੇ ਆ ਰਿਹਾ ਸੀ, ਪਰ ਤੁਸੀਂ ਇਸ ਨੂੰ ਆਪਣੇ ਪਾਸੇ ਬੁਲਾ ਕੇ ਠੀਕ ਨਹੀਂ ਕੀਤਾ। ਭਵਿੱਖ ਵਿੱਚ ਅਜਿਹਾ ਨਾ ਕਰਨਾ, ਅਜਿਹਾ ਤਰੀਕਾ ਆਪਸ ਵਿੱਚ ਠੀਕ ਨਹੀਂ ਹੈ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਸ ਤੋਂ ਬਾਅਦ ਜਦੋਂ ਅਸ਼ੋਕ ਅਤੇ ਵਿਨੇ ਦੁਕਾਨ ਬੰਦ ਕਰ ਰਹੇ ਸਨ ਤਾਂ ਬਾਈਕ ‘ਤੇ ਸਵਾਰ ਕੁਝ ਨੌਜਵਾਨਾਂ ਨੇ ਵਿਨੈ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੀ ਘਟਨਾ ਦੁਕਾਨ ‘ਤੇ ਲੱਗੇ ਸੀਸੀਟੀਵੀ ‘ਚ ਵੀ ਕੈਦ ਹੋ ਗਈ ਹੈ। ਪਿਓ-ਪੁੱਤ ‘ਤੇ ਹੋਏ ਹਮਲੇ ਦੀ ਸ਼ਿਕਾਇਤ ਮਿਲਣ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।