ਕੇਂਦਰ ਸਰਕਾਰ ਵੱਲੋਂ ਐਲਾਨੀ ਸਫਾਈ ਰੈਂਕਿੰਗ ਦਾ ਜ਼ੋਨਲ ਪੱਧਰ ਦੇ ਐਵਾਰਡ ਵਿੱਚ ਪੰਜਾਬ ਦੇ ਛੋਟੇ ਕਸਬਿਆਂ ਨੇ ਬਾਜ਼ੀ ਮਾਰੀ ਹੈ। ਉੱਤਰੀ ਖੇਤਰ ਦੇ 50 ਹਜ਼ਾਰ ਤੋਂ ਇੱਕ ਲੱਖ ਅਬਾਦੀ ਵਾਲੀ ਸ਼੍ਰੇਣੀ ਵਿੱਚ ਸਭ ਤੋਂ ਸਾਫ਼ ਸ਼ਹਿਰ ਦਾ ਐਵਾਰਡ ਗੋਬਿੰਦਗੜ੍ਹ ਦੇ ਨਾਮ ਰਿਹਾ । ਇਸ ਸ਼੍ਰੇਣੀ ਵਿੱਚ ਫਾਜ਼ਿਲਕਾ ਨੇ ਸੈਲਫ ਸਸਟੇਨੇਬਲ ਸਿਟੀ ਐਵਾਰਡ ਜਿੱਤਿਆ ਹੈ। 25 ਤੋਂ 50 ਹਜ਼ਾਰ ਦੀ ਆਬਾਦੀ ਦੀ ਸ਼੍ਰੇਣੀ ਵਿੱਚ ਨਵਾਂਸ਼ਹਿਰ ਨੂੰ ਸਭ ਤੋਂ ਸਵੱਛ ਸ਼ਹਿਰ ਦਾ ਐਵਾਰਡ ਮਿਲਿਆ ਹੈ।
ਸਿਟੀਜ਼ਨਜ਼ ਫੀਡਬੈਕ ਵਿੱਚ ਦਸੂਹਾ, ਇਨੋਵੇਸ਼ਨ ਐਂਡ ਬੈਸਟ ਪ੍ਰੈਕਟਿਸ ਵਿੱਚ ਕੁਰਾਲੀ ਅਤੇ ਸੈਲਫ ਸਸਟੇਨੇਬਲ ਸਿਟੀ ਵਿੱਚ ਨੰਗਲ ਸ਼ਹਿਰ ਉੱਤਰੀ ਜ਼ੋਨ ਵਿੱਚ ਪਹਿਲੇ ਸਥਾਨ ’ਤੇ ਰਿਹਾ । 15 ਤੋਂ 25 ਹਜ਼ਾਰ ਦੀ ਆਬਾਦੀ ਵਾਲੇ ਖੇਤਰ ਵਿੱਚ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਐਵਾਰਡ ਮੂਨਕ ਨੂੰ ਅਤੇ ਸਵੈ-ਨਿਰਭਰ ਦਾ ਐਵਾਰਡ ਭੀਖੀ ਨੂੰ ਮਿਲਿਆ । 15 ਹਜ਼ਾਰ ਦੀ ਆਬਾਦੀ ਦੀ ਸ਼੍ਰੇਣੀ ਵਿੱਚ ਇਨੋਵੇਸ਼ਨ ਅਤੇ ਬੈਸਟ ਪ੍ਰੈਕਟਿਸ ਦਾ ਐਵਾਰਡ ਘੱਗਾ ਨੂੰ ਮਿਲਿਆ । ਹਾਲਾਂਕਿ ਵੱਡੇ ਸ਼ਹਿਰਾਂ ਦੀ ਸੂਚੀ ਵਿੱਚ ਪੰਜਾਬ ਦਾ ਕੋਈ ਵੀ ਸ਼ਹਿਰ ਟਾਪ 50 ਵਿੱਚ ਥਾਂ ਨਹੀਂ ਬਣਾ ਸਕਿਆ। ਟਾਪ 100 ਵਿੱਚ ਸਿਰਫ਼ ਫਿਰੋਜ਼ਪੁਰ ਦਾ ਹੀ ਨਾਂ ਹੈ। ਇਸ ਦਾ ਰੈਂਕ 85ਵਾਂ ਹੈ।
ਸਫਾਈ ਰੈਂਕਿੰਗ ਵਿੱਚ ਕੰਟੋਨਮੈਂਟ ਬੋਰਡ ਦਾ ਨਤੀਜਾ ਵੀ ਜਾਰੀ ਹੋ ਗਿਆ ਹੈ। ਇਸ ਵਿੱਚ ਜਲੰਧਰ ਛਾਉਣੀ ਅੱਠਵੇਂ, ਫਿਰੋਜ਼ਮੈਂਟ 12ਵੇਂ ਅਤੇ ਅੰਮ੍ਰਿਤਸਰ 37ਵੇਂ ਸਥਾਨ ’ਤੇ ਰਹੀ। ਮਹਾਰਾਸ਼ਟਰ ਦੀ ਦੇਵਲੀ ਪਹਿਲੇ ਸਥਾਨ ‘ਤੇ ਅਤੇ ਅਹਿਮਦਾਬਾਦ ਕੈਂਟ ਦੂਜੇ ਸਥਾਨ ‘ਤੇ ਰਿਹਾ।
ਉੱਥੇ ਹੀ ਦੂਜੇ ਪਾਸੇ ਜੇ ਦੇਸ਼ ਦੇ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਇੰਦੌਰ ਨੇ ਸਫ਼ਾਈ ਦੇ ਮਾਮਲੇ ਵਿੱਚ ਇਤਿਹਾਸ ਰਚਿਆ ਹੈ ਅਤੇ ਛੇਵੀਂ ਵਾਰ ਦੇਸ਼ ਵਿੱਚ ਆਪਣਾ ਝੰਡਾ ਬੁਲੰਦ ਕੀਤਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ ਛੇਵੇਂ ਸਾਲ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਸੂਰਤ ਨੂੰ ਦੂਜੇ ਸਭ ਤੋਂ ਸਾਫ਼ ਸ਼ਹਿਰ ਵਜੋਂ ਚੁਣਿਆ ਗਿਆ ਹੈ। ਸਵੱਛਤਾ ਸਰਵੇਖਣ ਵਿੱਚ ਦਿੱਲੀ ਨੇ ਨੌਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਨੂੰ ਇਸ ਸੂਚੀ ਵਿੱਚ ਗਿਆਰਵਾਂ ਸਥਾਨ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: