ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਜਿੱਥੇ ਇੱਕ ਪਾਸੇ ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਤੋਂ ਦੁਖੀ ਹੋਏ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨੀਂ ਪੰਜਾਬ ਪੁਲਿਸ ਨੂੰ ਅਲਟੀਮੇਟਮ ਦੇ ਦਿੱਤਾ ਹੈ ਤੇ ਉੱਥੇ ਹੀ ਇਸ ਮਾਮਲੇ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਸਾਥੀ ਮੋਹਿਤ ਭਾਰਦਵਾਜ ਨੇ ਪੁੱਛਗਿੱਛ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਦੱਸ ਦੇਈਏ ਕਿ ਸਿੱਧੂ ਦੇ ਕਾਤਲਾਂ ਦੀ ਮਦਦ ਕਰਨ ਵਾਲਾ ਲਾਰੈਂਸ ਗੈਂਗ ਦਾ ਗੁਰਗਾ ਦੀਪਕ ਟੀਨੂੰ ਨਾ ਸਿਰਫ਼ ਜੇਲ੍ਹ ਵਿੱਚ ਫ਼ੋਨ ਦੀ ਵਰਤੋਂ ਕਰ ਰਿਹਾ ਸੀ, ਸਗੋਂ ਚੰਡੀਗੜ੍ਹ ਦੇ ਕਈ ਕਾਰੋਬਾਰੀਆਂ ਅਤੇ ਡਿਸਕ ਮਾਲਕਾਂ ਤੋਂ ਜਬਰੀ ਵਸੂਲੀ ਵੀ ਕਰ ਰਿਹਾ ਸੀ । ਇਹ ਸਭ ਟੀਨੂੰ ਆਪਣੇ ਸਾਥੀ ਮੋਹਿਤ ਤੋਂ ਕਰਵਾ ਰਿਹਾ ਸੀ। ਜ਼ਿਲ੍ਹਾ ਕ੍ਰਾਈਮ ਸੈੱਲ (ਡੀਸੀਸੀ) ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਦੀ ਵਿਸ਼ੇਸ਼ ਟੀਮ ਨੇ ਮੋਹਿਤ ਨੂੰ 28 ਅਕਤੂਬਰ ਨੂੰ ਵਿਦੇਸ਼ੀ ਪਿਸਤੌਲ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਮਾਨਸਾ ਸੀਆਈਏ ਦੇ ਮੁਅੱਤਲ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਦੀਪਕ ਟੀਨੂੰ ਦੀਆਂ ਕਹਾਣੀਆਂ ਸੁਣਾਈਆਂ।
ਇਹ ਵੀ ਪੜ੍ਹੋ: ਰੰਜ਼ਿਸ਼ ਦੇ ਚੱਲਦਿਆਂ ਖੰਨਾ ਪੁਲਿਸ ‘ਚ ਤੈਨਾਤ ਹੌਲਦਾਰ ਦਾ ਕਤਲ, ਕੁੱਤਿਆਂ ਕਾਰਨ ਹੋਈ ਸੀ ਤਕਰਾਰਬਾਜ਼ੀ
ਇਸ ਦੌਰਾਨ ਉਸ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਮੋਹਾਲੀ ਦੀ ਇੱਕ ਪੁਲਿਸ ਏਜੰਸੀ ਨੂੰ ਵੀ ਉਸ ਨੇ ਇਨ੍ਹਾਂ ਦੀ ਦੋਸਤੀ ਦੇ ਸਬੂਤ ਮਿਲ ਗਏ ਸੀ। ਪਰ ਕਿਸੇ ਨੇ ਉਸ ਦੇ ਮੋਬਾਈਲ ਦੀ ਗੈਲਰੀ ਵਿੱਚੋਂ ਸਬੂਤ ਵਜੋਂ ਬਣਾਈਆਂ ਤਿੰਨੋਂ ਵੀਡੀਓਜ਼ ਨੂੰ ਡਿਲੀਟ ਕਰ ਦਿੱਤਾ । ਸੂਤਰਾਂ ਮੁਤਾਬਕ ਪੰਜਾਬ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ ਅਤੇ ‘ਚ ਇਹ ਸਭ ਕਿਸ ਨੇ ਕੀਤਾ । ਇਹ ਵੀਡੀਓਜ਼ ਪ੍ਰਿਤਪਾਲ ਅਤੇ ਦੀਪਕ ਟੀਨੂੰ ਦੀ ਦੋਸਤੀ ਨੂੰ ਬਿਆਨ ਕਰਦੀਆਂ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਟੀਨੂੰ ਨੇ ਮੋਹਿਤ ਭਾਰਦਵਾਜ ਨਾਲ ਗੱਲ ਕਰਕੇ ਪ੍ਰਿਤਪਾਲ ਦੀ ਖਾਤਿਰਦਾਰੀ ਕਰਵਾਈ ।
ਡੀਸੀਸੀ ਸੂਤਰਾਂ ਮੁਤਾਬਕ ਮੁਲਜ਼ਮ ਮੋਹਿਤ ਭਾਰਦਵਾਜ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੋਹਾਲੀ ਦੀ ਇੱਕ ਏਜੰਸੀ ਨੇ ਉਸ ਨੂੰ ਬੁਲਾਇਆ ਤੇ ਪੁੱਛਗਿੱਛ ਕੀਤੀ। ਉਸ ਨੇ ਸਾਰਾ ਸੱਚ ਦੱਸ ਦਿੱਤਾ ਕਿ ਟੀਨੂੰ ਦੇ ਕਹਿਣ ‘ਤੇ ਪ੍ਰਿਤਪਾਲ ਨੂੰ ਕਿੱਥੇ ਠਹਿਰਾਇਆ ਗਿਆ ਸੀ। ਉਸ ਨੇ ਸਬੂਤ ਵਜੋਂ ਵੀਡੀਓ ਵੀ ਦਿਖਾਈ । ਪਰ ਉਸ ਦਾ ਮੋਬਾਈਲ ਫ਼ੋਨ ਏਜੰਸੀ ਨੇ ਲਿਆ ਅਤੇ ਗੈਲਰੀ ਵਿੱਚੋਂ ਤਿੰਨੋਂ ਵੀਡੀਓ ਡਿਲੀਟ ਕਰ ਦਿੱਤੇ। ਕੁੱਲ ਤਿੰਨ ਵੀਡੀਓ ਸੀ। ਇਸ ਵਿੱਚੋਂ ਇੱਕ ਮੋਹਾਲੀ ਅਤੇ ਪ੍ਰਿਤਪਾਲ ਇੰਡਸਟਰੀਅਲ ਏਰੀਆ ਵਿੱਚ ਸਥਿਤ ਇੱਕ ਕਲੱਬ ਦੀ ਹੈ। ਉਸੇ ਦਿਨ ਉਹ ਐਲਾਂਤੇ ਮਾਲ ਸ਼ਾਪਿੰਗ ਲਈ ਗਿਆ ਸੀ, ਉੱਥੇ ਦੇ ਦੋ ਵੀਡੀਓ ਸੀ।
ਦੱਸ ਦੇਈਏ ਕਿ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮੁਲਜ਼ਮ ਮੋਹਿਤ ਦੇ ਮੋਬਾਈਲ ਵਿੱਚੋਂ ਇਹ ਤਿੰਨੋਂ ਵੀਡੀਓ ਬਰਾਮਦ ਕਰ ਲਏ ਹਨ । ਮੋਹਿਤ ਦੇ ਫੋਨ ਵਿੱਚੋਂ ਤਿੰਨੋਂ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ, ਪਰ ਮੋਹਿਤ ਨੇ ਇਸ ਵੀਡੀਓ ਨੂੰ ਅੱਗੇ ਕਿਸੇ ਨੂੰ ਵ੍ਹਟਸਐਪ ਕੀਤੀ ਸੀ, ਜਿਸ ਕਰਕੇ ਇਹ ਵ੍ਹੱਟਸਐਪ ਵਿੱਚ ਸੇਵ ਹੋ ਗਈਆਂ । ਡੀਸੀਸੀ ਨੇ ਇਨ੍ਹਾਂ ਤਿੰਨਾਂ ਨੂੰ ਉਸੇ ਵ੍ਹਟਸਐਪ ਗਰੁੱਪ ਤੋਂ ਰਿਕਵਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: