ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਤਪਾ ਮੰਡੀ ਘੁੜੈਲੀ ਚੌਂਕ ’ਤੇ ਬਣ ਰਹੇ ਪੁਲ਼ ਅਤੇ ਧੁੰਦ ਕਾਰਨ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿਚ ਲਗਾਤਾਰ ਅੱਠ ਗੱਡੀਆਂ ਆਪਸ ਵਿਚ ਟਕਰਾ ਗਈਆਂ। ਸੜਕੀ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦਾ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ, ਉਥੇ ਹੀ ਇੱਕ ਗਰੀਬ ਵਿਅਕਤੀ ਦੀਆਂ 5 ਬਕਰਿਆਂ ਦੀ ਵੀ ਮੌਤ ਹੋ ਗਈ।
ਘਟਨਾ ਮੌਕੇ ਪੀੜਤ ਕਾਰ ਸਵਾਰਾਂ ਨੇ ਤਪਾ ਮੰਡੀ ਵਿਖੇ ਬਣ ਰਹੇ ਨਵੇਂ ਪੁਲ਼ ਦੇ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਘਟੀਆ ਪ੍ਰਬੰਧਾਂ ਕਾਰਨ ਸੜਕੀ ਹਾਦਸਾ ਵਾਪਰਿਆ ਹੈ। ਉਨ੍ਹਾਂ ਦੀ ਗੱਡੀ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪੁਲ਼ ਬਣਨ ਲਈ ਕੋਈ ਵੀ ਸਾਈਨ ਬੋਰਡ ਨਹੀਂ ਲਗਾਏ ਗਏ ਅਤੇ ਨਾ ਹੀ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ ਹੈ।
ਇਹ ਵੀ ਪੜ੍ਹੋ : ਸਾਫਟਵੇਅਰ ਇੰਜੀਨੀਅਰ ਦਾ ਖੌਫਨਾਕ ਕਾਰਾ, ਰੁੱਸੀ ਗਰਲਫ੍ਰੈਂਡ ਦੇ ਨਾ ਮੰਨਣ ‘ਤੇ ਉਤਾਰਿਆ ਮੌਤ ਦੇ ਘਾਟ
ਇਸਦੇ ਨਾਲ ਹੀ ਧੁੰਦ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਜੋ ਅੱਗੇ ਖੜ੍ਹੀਆਂ ਹਾਦਸਾ ਗ੍ਰਸਤ ਗੱਡੀਆਂ ਦਾ ਪਤਾ ਨਾ ਲੱਗਣ ਕਾਰਨ ਗੱਡੀਆਂ ਵਿਚ ਵੱਜਦੀਆਂ ਗਈਆਂ। ਜਾਣਕਾਰੀ ਅਨੁਸਾਰ ਜਿੱਥੇ ਇਸ ਸੜਕ ਹਾਦਸੇ ਕਾਰਨ 8 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ 5 ਬਕਰਿਆਂ ਦੀ ਮੌਤ ਵੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: