ambersingh singh unknown facts:ਗੋਰਿਆਂ ਨੂੰ ਦਫ਼ਾ ਕਰੋ ਅਤੇ ਅੰਗਰੇਜ਼ ਫਿਲਮਾਂ ਦੇ ਨਿਰਦੇਸ਼ਕਾਂ ਦੀ ਉਤਨੀ ਚਰਚਾ ਨਹੀ ਸੀ ਹੋਈ ਜਿਤਨੀ ਉਨ੍ਹਾਂ ਫਿਲਮਾਂ ਦੇ ਲੇਖਕ ਅੰਬਰਦੀਪ ਦੀ। ਭਾਵੇਂ ਉਹ ਪਹਿਲਾਂ ਜੱਟ ਐਂਡ ਜੂਲੀਅਟ 2 ਦੇ ਸੰਵਾਦ ਲਿਖ ਚੁੱਕਾ ਸੀ ,ਪਰ ਉਹ ਫਿਲਮ ਇਕ ਤਰਾਂ ਅਨੁਰਾਗ ਸਿੰਘ ਦੀ ਫਿਲਮ ਗਿਣੀ ਗਈ ਸੀ। ਅਸਲੀ ਪਛਾਂਣ ਉਹਨੂੰ ਉੱਪਰ ਲਿਖੀਆਂ ਦੋ ਫਿਲਮਾਂ ਤੋਂ ਹੀ ਮਿਲੀ। ਦੋਵੇਂ ਫਿਲਮਾਂ ਅੰਬਰਦੀਪ ਦੀਆਂ ਫਿਲਮਾਂ ਕਹੀਆਂ ਗਈਆਂ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ।ਉਹ ਅਬੋਹਰ ‘ਚ ਪੈਦਾ ਹੋਇਆ ਸੀ । ਮੁੰਢਲੀ ਸਿੱਖਿਆ ਅਬੋਹਰ ਦੇ ਸਰਕਾਰੀ ਹਾਇਰ ਸੈਕੰਡਰੀ ਤੋਂ ਹਾਸਲ ਕੀਤੀ। ਬੀ ਕਾਮ ਡੀ ਏ ਵੀ ਕਾਲਜ ਅਬੋਹਰ ਤੋਂ ।ਥੀਏਟਰ ਟੈਲੀਵੀਜ਼ਨ ਦੀ ਮਾਸਟਰ ਡਿਗਰੀ ਲੈਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ ਚਲਾ ਗਿਆ। ਸਕੂਲ ਟਾਈਮ ਤੇ ਰੈਸਲੰਿਗ ਵਿੱਚ ਜ਼ੋਰ ਅਜ਼ਮਾਈ ਕੀਤੀ। ਪੰਜਾਬ ਲੈਵਲ ਤੱਕ ਰੈਸਲੰਿਗ ਕੀਤੀ ਪਰ ਡਿਸਕ ਪ੍ਰਾਬਲਮ ਹੋਣ ਕਾਰਨ ਉਹ ਛੱਡਣੀ ਪਈ । ਬਾਪੂ ਪੱਤਰਕਾਰ ਸੀ। ਪਰ ਉਹਨੂੰ ਐਕਟਿੰਗ ਦੇ ਕੀੜੇ ਨੇ ਡੰਗ ਲਿਆ ਸੀ ।
ਉਹ ਪੱਚੀ ਹਜ਼ਾਰ ਰੁਪਏ ਲੈਕੇ ਮੰਬਈ ਚਲਾ ਗਿਆ। ਗਿਆ ਤਾਂ ਐਕਟਰ ਬਣਨ ਸੀ ਪਰ ਛੇ ਮਹੀਨਿਆਂ ਦੇ ਸੰਘਰਸ਼ ਵਿੱਚ ਹੀ ਜੇਬ ਖਾਲੀ ਹੋ ਗਈ।ਤੋਰੀ ਫਲਕਾ ਤੋਰੀ ਰੱਖਣ ਲਈ ਰਾਮ ਗੋਪਾਲ ਵਰਮਾਂ ਦੀ ਕੰਪਨੀ ਵਿੱਚ ਪੱਚੀ ਸੌ ਰੁਪਏ ਮਹੀਨੇ ਤੇ ਵਰਮਾਂ ਦਾ ਅਸਿਸਟੈਂਟ ਲੱਗ ਗਿਆ। ਕਪਿਲ ਸ਼ਰਮਾਂ ਨਾਲ ਰਾਬਤਾ ਕਾਇਮ ਹੋ ਗਿਆ ਜਿਸਨੇ ਉਸਨੂੰ ਕਾਮੇਡੀ ਸਰਕਸ ਵਿੱਚ ਲੇਖਕ ਦੇ ਤੌਰ ਤੇ ਨੌਕਰੀ ਦਿਵਾ ਦਿੱਤੀ। ਬਾਅਦ ਵਿੱਚ ਕਾਮੇਡੀ ਵਿਦ ਕਪਿਲ ਵਿੱਚ ਵੀ ਲੇਖਕ ਦੇ ਤੌਰ ਤੇ ਜੁੜਿਆ ਰਿਹਾ। ਉਸੇ ਦੌਰਾਂਨ ਨਰੇਸ਼ ਕਥੂਰੀਆ ਨਾਲ ਰਲਕੇ “ਚੱਕ ਦੇ ਫੱਟੇ” ਪੰਜਾਬੀ ਫਿਲਮ ਲਿਖੀ ਜਿਸਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ। ਪਰ ਫਿਲਮ ਸੁਪਰ ਫਲਾਪ ਰਹੀ।ਜਦੋਂ ਪੰਜਾਬੀ ਫਿਲਮਾਂ ਨੇ ਜ਼ੋਰ ਫੜਿਆ ਤਾਂ ਅੰਬਰਦੀਪ ਨੇ ਪੰਜਾਬ ਦਾ ਰੁਖ ਕੀਤਾ। ਪਹਿਲੀ ਫਿਲਮ ਮਿਲੀ ਜੱਟ ਐਂਡ ਜੂਲੀਅਟ 2 , ਉਸਦੇ ਡਾਇਲਾਗ ਲਿਖੇ।ਉਸਤੋਂ ਬਾਅਦ ਵਿਆਹ 70 ਕਿੱਲੋਮੀਟਰ ਦੇ ਸੰਵਾਦ ਅਤੇ ਅਤੇ ਡੈਡੀ ਕੂਲ ਮੁੰਡੇ ਫੂਲ ਦਾ ਸਕਰੀਨਪਲੇ ਅਤੇ ਸੰਵਾਦ ਲਿਖਣ ਦਾ ਮੌਕਾ ਮਿਿਲਆ । ਡੈਡੀ ਕੂਲ ਮੁੰਡੇ ਫੂਲ ਦੌਰਾਂਨ ਅਮਰਿੰਦਰ ਗਿੱਲ ਨਾਲ ਦੋਸਤੀ ਹੋ ਗਈ । ਬਾਅਦ ‘ਚ ਉਹਨਾਂ ਦੀ ਕੰਪਨੀ ਰਿਦਮ ਬੁਆਇਜ਼ ਨਾਲ ਐਸੀ ਟਿਊਨਿੰਗ ਹੋਈ ਕਿ ਉਹਨਾਂ ਦਾ ਹੀ ਹੋਕੇ ਰਹਿ ਗਿਆ। ਗੋਰਿਆਂ ਨੂੰ ਦਫ਼ਾ ਕਰੋ ਦਾ ਪਲਾਨ ਬਣਿਆਂ। ਜਿਸਦਾ ਸਕਰੀਨ ਪਲੇ ਅਤੇ ਸੰਵਾਦ ਲਿਖਣ ਦਾ ਕੰਮ ਅੰਬਰਦੀਪ ਨੂੰ ਸੌਂਪਿਆ ਗਿਆ। ਫਿਲਮ ਸੁਪਰ ਹਿੱਟ ਹੋਈ ਤਾਂ ਨਿਰਦੇਸ਼ਕ ਨਾਲ਼ੋਂ ਵੱਧ ਕਰੈਡਿਟ ਅੰਬਰਦੀਪ ਨੂੰ ਮਿਿਲਆ। ਫਿਲਮ ਅੰਗਰੇਜ ਨੇ ਜਿਹੜੇ ਝੰਡੇ ਗੱਡੇ ਉਸ ਦੀ ਰਾਈਟਿੰਗ ਦਾ ਫ਼ਾਇਦਾ ਵੀ ਅੰਬਰਦੀਪ ਨੂੰ ਮਿਿਲਆ। ਲਵ ਪੰਜਾਬ ਦੀ ਸਫਲਤਾ ਨੇ ਦਿਖਾ ਦਿੱਤਾ ਕਿ ਪਿਛਲੀਆਂ ਫਿਲਮਾਂ ਵਿੱਚ ਅੰਬਰਦੀਪ ਦਾ ਤੁੱਕਾ ਨਹੀ ਸੀ ਲੱਗਿਆ। ਬਲਕਿ ਇਹ ਮੰਨਿਆਂ ਜਾਂਣ ਲੱਗਾ ਕਿ ਮੁੰਡੇ ਦੀ ਰਾਈਟਿੰਗ ‘ਚ ਵਾਕਿਆ ਹੀ ਦਮ ਹੈ। ਲਵ ਪੰਜਾਬ ਤੋਂ ਉਸਨੇ ਐਕਟਿੰਗ ਵਿੱਚ ਵੀ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ।
2017 ਵਿੱਚ ਅਮਰਿੰਦਰ ਗਿੱਲ ਹੋਰੀਂ ਲਹੌਰੀਏ ਬਣਾਉਣ ਦਾ ਪਲਾਨ ਕੀਤਾ ਤਾਂ ਉਸਦੇ ਸਕਰੀਨ ਪਲੇ, ਸੰਵਾਦ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦਾ ਜਿੰਮਾਂ ਵੀ ਅੰਬਰਦੀਪ ਨੂੰ ਸੌਂਪ ਦਿੱਤਾ। ਉਸਨੇ ਫਿਲਮ ਤੇ ਕੁੱਝ ਪੈਸੇ ਵੀ ਲਾਏ ।ਸਾਰੀਆਂ ਜ਼ੁੰਮੇਵਾਰੀਆਂ ਉਹਨੇ ਬਾਖੂਬੀ ਨਿਭਾਈਆਂ ਅਤੇ ਲਹੌਰੀਏ ਜਿਹੀ ਕਲਾਸਿਕ ਫਿਲਮ ਬਣਾ ਧਰੀ । ਜੋ ਨਾਂ ਸਿਰਫ ਵਪਾਰਕ ਪੱਧਰ ਤੇ ਸਫਲ ਹੋਈ ਬਲਕਿ ਆਲੋਚਕਾਂ ਦੀ ਨਜ਼ਰ ਵਿੱਚ ਵੀ ਖਰੀ ਉੱਤਰੀ । ਇਸ ਫਿਲਮ ਵਿੱਚ ਉਸਦੀ ਅਦਾਕਾਰੀ ਵੀ ਪਸੰਦ ਕੀਤੀ ਗਈ।ਆਮ ਹੀ ਕਿਹਾ ਜਾਂਦਾ ਹੈ ਕਿ ਸਾਧਾਰਨ ਚਿਹਰੇ ਮੋਹਰੇ ਵਾਲਾ ਅਦਾਕਾਰ ਨਾਇਕ ਦੇ ਤੌਰ ਤੇ ਨਹੀ ਚੱਲ ਸਕਦਾ । ਉਹ ਲੌਂਗ ਲਾਚੀ ਵਿੱਚ ਹੀਰੋ ਬਣਕੇ ਪੇਸ਼ ਹੋਇਆ ਅਤੇ ਇਸ ਧਾਰਨਾਂ ਨੂੰ ਗਲਤ ਸਾਬਤ ਕਰ ਵਿਖਾਇਆ। ਇਸ ਫਿਲਮ ਨੂੰ ਜਨਤਾ ਦਾ ਭਰਪੂਰ ਪਿਆਰ ਮਿਿਲਆ । ਇਸ ਵਿੱਚ ਉਹ ਦੂਜੇ ਹੀਰੋ ਐਮੀ ਵਿਰਕ ਤੇ ਭਾਰੀ ਪੈਂਦਾ ਨਜ਼ਰ ਆਇਆ। ਦਿਖਾ ਦਿੱਤਾ ਕਿ ਜੇ ਅਦਾਕਾਰੀ ਪੱਲੇ ਹੈ ਤਾਂ ਚਾਕਲੇਟੀ ਚਿਹਰਾ ਜ਼ਰੂਰੀ ਨਹੀ। ਹਰ ਫ਼ਿਲਮਕਾਰ ਜਿੱਥੇ ਫ਼ਿਲਮ ਬਣਾਉਣ ਤੇ ਪੈਸਾ ਲਾਉਂਦਾ ਹੈ ਉੱਥੇ ਉਹਦੀ ਪ੍ਰਮੋਸ਼ਨ ਲਈ ਵੀ ਚੋਖਾ ਬਜਟ ਰੱਖਦਾ ਹੈ।ਇਸ ਤੇ ਵੀ ਪੈਸਾ ਪਾਂਣੀ ਵਾਂਗ ਵਹਾਇਆ ਜਾਂਦਾ ਹੈ। ਪਰ ਅੰਬਰਦੀਪ ਹੋਰਾਂ ਅਸ਼ਕੇ ਫਿਲਮ ਨਾਲ ਨਵਾਂ ਤਜਰਬਾ ਕੀਤਾ। ਇਸ ਫਿਲਮ ਦੀ ਕੋਈ ਪ੍ਰਮੋਸ਼ਨ ਨਹੀ ਕੀਤੀ ਗਈ। ਟ੍ਰੇਲਰ ਵੀ ਫਿਲਮ ਰਿਲੀਜ ਹੋਣ ਤੋਂ ਬਾਅਦ ਵਿੱਚ ਆਇਆ। ਇਸ ਦੇ ਬਾਵਜੂਦ ਫਿਲਮ ਸੁਪਰ ਹਿੱਟ ਹੋਈ। ਅੱਜ ਅੰਬਰਦੀਪ ਸਫਲ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਉਸਦਾ ਨਾਂਅ ਸਫਲਤਾ ਦੀ ਗਰੰਟੀ ਮੰਨਿਆਂ ਜਾਂਣ ਲੱਗਾ ਹੈ। ਰਾਈਟਿੰਗ ਉਸਦਾ ਪਹਿਲਾ ਪਿਆਰ ਹੈ , ਇਹ ਗੱਲ ਉਹ ਅਕਸਰ ਆਖਦਾ ਹੈ , ਪਰ ਸਰਵਣ, ਅਤੇ ਭੱਜੋ ਵੀਰੋ ਵੇ ਜਿਹੀਆਂ ਫਿਲਮਾਂ ਦੇਖਕੇ ਹੈਰਾਨੀ ਹੁੰਦੀ ਹੈ ਕਿ ਇਹਨਾਂ ਫਿਲਮਾਂ ਦਾ ਲੇਖਕ ਵੀ ਅੰਬਰਦੀਪ ਹੈ । ਉਸਨੂੰ ਇਹੋ ਜਿਹੀਆਂ ਫਿਲਮਾਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਆਸ ਹੈ ਉਹ ਆਪਣੀਆਂ ਆਉਣ ਵਾਲ਼ੀਆਂ ਫਿਲਮਾਂ ਜੋੜੀ, ਸੌਹਰਿਆਂ ਦਾ ਪਿੰਡ ਆ ਗਿਆ, ਅਸ਼ਕੇ 2, ਉੱਚਾ ਬੁਰਜ ਲਹੌਰ ਦਾ ਨਾਲ ਨਵੇਂ ਦਿਸਹੱਦੇ ਸਿਰਜੇਗਾ ।