ਅੰਮ੍ਰਿਤਸਰ ‘ਚ ਕੋਰੋਨਾ ਦੀਆਂ ਸਾਰੀਆਂ ਪਾਬੰਦੀਆਂ ਹਟਾਉਣ ਤੋਂ ਬਾਅਦ ਹੁਣ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਤਹਿਤ ਬੇਟਿਕ ਏਅਰਲਾਈਨਜ਼ ਕੰਪਨੀ ਨੇ 9 ਸਤੰਬਰ ਤੋਂ ਮਲੇਸ਼ੀਆ ਲਈ ਸਿੱਧੀਆਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਟਿਕ ਏਅਰਲਾਈਨ ਕੰਪਨੀ ਵੱਲੋਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਏਅਰਲਾਈਨ ਕੰਪਨੀ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਸ਼ਹਿਰ ਲਈ ਸਤੰਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ, ਅਕਤੂਬਰ ਮਹੀਨੇ ਤੋਂ ਹਫ਼ਤੇ ਵਿੱਚ ਤਿੰਨ ਵਾਰ ਅਤੇ ਨਵੰਬਰ ਮਹੀਨੇ ਤੋਂ ਹਫ਼ਤੇ ਵਿੱਚ ਚਾਰ ਦਿਨ ਫਲਾਈਟਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਦੇ ਤਹਿਤ ਸਤੰਬਰ ਮਹੀਨੇ ‘ਚ ਇਹ ਫਲਾਈਟ ਹਰ ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ। ਫਲਾਈਟ ਕੁਆਲਾਲੰਪੁਰ ਤੋਂ ਸ਼ਾਮ 6:15 ‘ਤੇ ਉਡਾਣ ਭਰੇਗੀ ਅਤੇ ਰਾਤ 9:40 ‘ਤੇ ਅੰਮ੍ਰਿਤਸਰ ਪਹੁੰਚੇਗੀ। ਇਸੇ ਤਰ੍ਹਾਂ ਇਹੀ ਫਲਾਈਟ ਰਾਤ 10:30 ਵਜੇ ਉਡਾਣ ਭਰੇਗੀ ਅਤੇ ਸਵੇਰੇ 6:15 ਵਜੇ ਮਲੇਸ਼ੀਆ ਪਹੁੰਚੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦਾ ਸਿੱਧਾ ਸੰਪਰਕ ਆਸਟ੍ਰੇਲੀਆ ਨਾਲ ਵੀ ਜੁੜ ਜਾਵੇਗਾ ਕਿਉਂਕਿ ਆਸਟ੍ਰੇਲੀਆ ਜਾਣ ਵਾਲੇ ਲੋਕ ਇਸ ਰੂਟ ਰਾਹੀਂ ਘੱਟ ਸਮੇਂ ਵਿਚ ਪਹੁੰਚ ਸਕਣਗੇ। ਗੌਰਤਲਬ ਹੈ ਕਿ ਕਰੀਬ ਢਾਈ ਸਾਲਾਂ ਬਾਅਦ ਮਲੇਸ਼ੀਆ ਲਈ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਡਾਣਾਂ ਦੀ ਵਧਦੀ ਗਿਣਤੀ ਕਾਰਨ ਹੌਲੀ-ਹੌਲੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਹੁਣ ਹਵਾਈ ਅੱਡੇ ‘ਤੇ 10 ਨਵੇਂ ਏਅਰਕ੍ਰਾਫਟ ਪਾਰਕਿੰਗ ਸਟੈਂਡ ਬਣਾਏ ਗਏ ਹਨ। ਇਹ ਤਿਆਰ ਹਨ। ਹਾਲਾਂਕਿ ਇਨ੍ਹਾਂ ਦੀ ਵਰਤੋਂ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਦੇ ਲਈ ਹਵਾਬਾਜ਼ੀ ਮੰਤਰਾਲੇ ਤੋਂ ਇਜਾਜ਼ਤ ਦੀ ਉਡੀਕ ਹੈ। ਏਅਰਪੋਰਟ ਅਥਾਰਟੀ ਵੱਲੋਂ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਰਿਪੋਰਟਾਂ ਮੁੱਖ ਦਫ਼ਤਰ ਨੂੰ ਭੇਜ ਦਿੱਤੀਆਂ ਗਈਆਂ ਸਨ।