50 ਹਜਾਰ ਰੁਪਏ ਦੀ ਰੋਇਲ ਮੈਂਬਰਸ਼ਿਪ ਲੈਣ ਦੇ ਬਾਵਜੂਦ ਚੰਗਾ ਰਿਸ਼ਤਾ ਨਾ ਦਿਖਾਉਣਾ ਮੈਟਰੀਮੋਨੀਅਲ ਸਾਈਟ ਨੂੰ ਮਹਿੰਗਾ ਪੈ ਗਿਆ। ਚੰਡੀਗੜ੍ਹ ਦੇ ਪੈਥੋਲੋਜੀ ‘ਚ ਐਮ.ਡੀ ਡਾਕਟਰ ਨੇ ਵਿਆਹ ਲਈ ਇੱਕ ਮੈਟਰੀਮੋਨੀਅਲ ਸਾਈਟ ‘ਤੇ ਅਪਲਾਈ ਕੀਤਾ ਸੀ। ਲੇਕਿਨ 50 ਹਜ਼ਾਰ ਲੈਣ ਦੇ ਬਾਵਜੂਦ ਮੈਟਰੀਮੋਨੀਅਲ ਸਾਈਟ ਵਾਲੇ ਚੰਗਾ ਰਿਸ਼ਤਾ ਨਹੀ ਦਿੱਖਾ ਸਕੇ। ਚੰਡੀਗੜ੍ਹ ਜ਼ਿਲ੍ਹਾ Consumer ਕਮਿਸ਼ਨ ਨੇ ਵੈਡਿੰਗ ਵਿਸ਼ ਪ੍ਰਾਈਵੇਟ ਲਿਮਟਿਡ ਨੂੰ ਹਰਜਾਨੇ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।
ਹੁਕਮਾਂ ਅਨੁਸਾਰ ਜਮਾਂ ਕਰਵਾਈ ਗਈ ਕੁੱਲ 50 ਹਜ਼ਾਰ ਫੀਸ ਵਿੱਚੋਂ 10 ਫੀਸਦੀ ਪ੍ਰਬੰਧਕੀ ਚਾਰਜ ਕੱਟ ਕੇ ਸ਼ਿਕਾਇਤਕਰਤਾ ਨੂੰ 45 ਹਜ਼ਾਰ ਰੁਪਏ ਵਾਪਸ ਕੀਤੇ ਜਾਣ।
ਸ਼ਿਕਾਇਤਕਰਤਾ ਨੂੰ ਪ੍ਰੇਸ਼ਾਨੀ ਕਾਰਨ 5000 ਰੁਪਏ ਹਰਜਾਨੇ ਅਤੇ 5000 ਰੁਪਏ ਅਦਾਲਤੀ ਖਰਚੇ ਵਜੋਂ ਦੇਣ ਲਈ ਵੀ ਕਿਹਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਕਾਫੀ ਹੱਦ ਤੱਕ ਸ਼ੋਸ਼ਣ ਹੋਇਆ ਹੈ।