punjabi sufi singer shaukat ali passed away:ਪੰਜਾਬ ਸੰਗੀਤ ਇੰਡਸਟਰੀ ਲਈ ਇਹ ਸਾਲ ਬੜਾ ਮੰਦਭਾਗਾ ਰਿਹਾ ਪੰਜਾਬੀ ਗਾਇਕੀ ਦੇ ਕਈ ਵੱਡੇ ਥੰਮ ਇਸ ਸਾਲ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਸੂਫ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਜੀ ਹਾਂ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਖਬਰਾਂ ਅਨੁਸਾਰ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਉਸ ਦਿਲ ਅਤੇ ਗੁਰਦਿਆਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਸਨ ।
ਇਸ ਸਭ ਨੂੰ ਲੈ ਕੇ ਉਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਚੱਲ ਰਿਹਾ ਸੀ ਪਰ ਇਸ ਦੌਰਾਨ ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਵੀ ਹੋ ਗਈ ਸੀ ਤੇ ਉਹਨਾਂ ਦੇ ਖੁਨ ਵਿੱਚ ਸੈੱਲਾਂ ਦਾ ਪੱਧਰ ਘੱਟ ਗਿਆ । ਉਧਰ ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਚਿੰਤਾ ਦੀ ਲਹਿਰ ਪਾਈ ਜਾ ਰਹੀ ਸੀ ।ਆਮ ਤੇ ਖਾਸ ਹਰ ਕੋਈ ਉਨ੍ਹਾਂ ਦੇ ਸਿਹਤਯਾਬੀ ਲਈ ਦੁਆਵਾਂ ਕਰ ਰਿਹਾ ਸੀ ਅਤੇ ਪੰਜਾਬੀ ਗਾਇਕਾਂ ਨੇ ਵੀ ਉਨ੍ਹਾਂ ਦੇ ਜਲਦ ਤੋਂ ਜਲਦ ਠੀਕ ਹੋਰ ਦੀ ਦੁਆ ਕੀਤੀ ਸੀ ਪਰ ਰੱਬ ਨੂੰ ਕੁੱਝ ਹੋਰ ਵੀ ਮਨਜੂਰ ਸੀ ਤੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ।
ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਸਨ।ਪ੍ਰਸ਼ੰਸਕਾਂ ਦੇ ਇਲਾਵਾ ਪੰਜਾਬ ਸੰਗੀਤ ਦੇ ਪ੍ਰਸਿੱਧ ਫਨਕਾਰ ਮਾਸ਼ਾ ਅਲੀ,ਬੂਟਾ ਮੁਹੰਮਦ,ਸਰਦਾਰ ਅਲੀ,ਫਿਰੋਜ਼ ਖ਼ਾਨ,ਸਚਿਨ ਆਹੂਜਾ ਵੱਲੋਂ ਉਹਨਾਂ ਦੀ ਨਾਜ਼ੁਕ ਤਬੀਅਤ ਵਿੱਚ ਸੁਧਾਰ ਲਈ ਦੁਆਵਾਂ ਕੀਤੀਆ ਜਾ ਰਹੀਆਂ ਸਨ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੂਫੀ ਗਾਇਕੀ ਨੂੰ ਕਈ ਹਿੱਟ ਗਾਣੇ ਦਿੱਤੇ ਸਨ । ਉਹਨਾਂ ਦੀਆਂ ਮਹਿਫਲਾ ਵਿੱਚ ਲੋਕਾਂ ਦੀ ਭੀੜ ਆਮ ਦਿਖਾਈ ਦਿਖੀ ਜਾਂਦੀ ਸੀ।