ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਭਗਤ, ਮੁਕੇਰੀਆਂ ਅੰਧੀਆਂ ਨੇੜੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਮਾਈਨਿੰਗ ਵਾਲੀ ਥਾਂ ‘ਤੇ ਛਾਪਾ ਮਾਰਿਆ। ਇੱਥੇ ਉਨ੍ਹਾਂ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਇਨ੍ਹਾਂ ਕੋਲੋਂ ਇੱਕ ਜੇਸੀਬੀ ਅਤੇ ਇੱਕ ਟਿੱਪਰ ਬਿਨਾਂ ਨੰਬਰੀ ਜ਼ਬਤ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੰਦੀਪ ਕੁਮਾਰ SDO ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਜੇ.ਸੀ.ਬੀ ਅਤੇ ਟਿੱਪਰ ਨਜਾਇਜ਼ ਮਾਈਨਿੰਗ ਕਰ ਰਹੇ ਹਨ। SDO ਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਦੇ ਨਾਲ ਉਕਤ ਜਗ੍ਹਾ ‘ਤੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਸਹਾਇਕ ਮਾਈਨਿੰਗ ਅਫਸਰ ਸਬ ਡਵੀਜ਼ਨ ਦਸੂਹਾ ਜੀ ਵੱਲੋਂ ਦਰਖਾਸਤ ਸਮੇਤ ਬਿਨਾਂ ਨੰਬਰ ਵਾਲੀ ਜੇ.ਸੀ.ਬੀ. ਕਬਜ਼ੇ ‘ਚ ਲੈ ਲਈ ਗਈ ਹੈ।
ਇਹ ਵੀ ਪੜ੍ਹੋ : ਝਾਰਖੰਡ ਦੇ ਮੰਤਰੀ ਦਾ ਪੁੱਤਰ ਬਣਿਆ ਚਪੜਾਸੀ, ਕਿਹਾ- ਪਿਤਾ ਰਾਜਨੀਤੀ ‘ਚ ਨੇ ਤਾਂ ਜ਼ਰੂਰੀ ਨਹੀਂ ਕਿ ਮੈਂ ਵੀ ਰਾਜਨੀਤੀ ਕਰਾਂ
ਇਸ ਮਾਮਲੇ ਵਿੱਚ ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਨਸਰ ਥਾਣਾ ਮੁਕੇਰੀਆ, ਪਰਮਜੀਤ ਸਿੰਘ ਪੁੱਤਰ ਤਿਲਕ ਰਾਜ ਵਾਸੀ ਟਾਡਾ ਚੂੜੀਆਂ ਥਾਣਾ ਹਾਜੀਪੁਰ ਸ਼ਾਮਲ ਸਨ। ਵਾਹਨ ਮਾਲਕ ਅਤੇ ਮਾਈਨਿੰਗ ਵਾਲੀ ਜ਼ਮੀਨ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਅਧਿਕਾਰੀ ਮਾਈਨਿੰਗ ਜੇ.ਈ ਦੀਪਕ ਛਾਬੜਾ, ਮਾਈਨਿੰਗ ਜੇ.ਈ ਮਨਿੰਦਰ ਸਿੰਘ, ਮਾਈਨਿੰਗ ਜੇ.ਈ ਹਰਮਿੰਦਰ ਏ.ਐੱਸ.ਆਈ ਤਰਨਜੀਤ ਸਿੰਘ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ : –