ਪੰਜਾਬ ਦੇ ਲੁਧਿਆਣਾ ‘ਚ ਸੜਕ ਕਿਨਾਰੇ ਖੜ੍ਹੀ ਆਲਟੋ ਕਾਰ ਚੋਰੀ ਹੋਣ ਦੀ ਵੀਡੀਓ ਸਾਹਮਣੇ ਆਈ ਹੈ। ਚੋਰ ਮਾਸਟਰ ਚਾਬੀ ਦੀ ਵਰਤੋਂ ਕਰਕੇ ਕੰਡਕਟਰ ਸਾਈਡ ਦੀ ਖਿੜਕੀ ਖੋਲ੍ਹਦਾ ਹੈ ਅਤੇ ਕਰੀਬ 3 ਮਿੰਟ ਦੀ ਜੱਦੋਜਹਿਦ ਤੋਂ ਬਾਅਦ ਕਾਰ ਚੋਰੀ ਕਰਕੇ ਭੱਜ ਗਿਆ। ਪੁਲਿਸ 6 ਦਿਨਾਂ ਤੋਂ ਕਾਰ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਸਕਰੈਪ ਦੇ ਕਈ ਗੋਦਾਮਾਂ ‘ਤੇ ਛਾਪੇਮਾਰੀ ਵੀ ਕੀਤੀ, ਪਰ ਉਹ ਖਾਲੀ ਹੱਥ ਹੀ ਰਹੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ IPC ਦੀ ਧਾਰਾ 379 ਤਹਿਤ ਕੇਸ ਦਰਜ ਕਰ ਲਿਆ ਹੈ।
ਕਾਰ ਮਾਲਕ ਬਲਦੇਵ ਰਾਜ ਉਰਫ਼ ਬੱਬੂ ਵਾਸੀ ਗਲੀ ਨੰਬਰ 2 ਦੀਪ ਨਗਰ, ਗਿੱਲ ਚੌਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਵਾਪਸ ਆ ਕੇ ਆਪਣੀ ਕਾਰ ਆਲਟੋ ਨੰਬਰ PB-10-G W-8863 ਸਫੇਦ ਰੰਗ ਦੀ ਘਰ ਦੇ ਬਾਹਰ ਸੜਕ ’ਤੇ ਖੜ੍ਹੀ ਕੀਤੀ ਸੀ। ਰਾਤ ਸਮੇਂ ਕੋਈ ਚਲਾਕ ਚੋਰ ਆਸਾਨੀ ਨਾਲ ਕੰਡਕਟਰ ਸਾਈਡ ਦੀ ਖਿੜਕੀ ਖੋਲ੍ਹ ਕੇ ਉਸਦੀ ਕਾਰ ਅੰਦਰ ਦਾਖਲ ਹੋ ਗਿਆ। ਇੰਜ ਜਾਪਦਾ ਸੀ ਕਿ ਸ਼ਾਇਦ ਉਸ ਨੇ ਮਾਸਟਰ ਚਾਬੀ ਨਾਲ ਕਾਰ ਦਾ ਦਰਵਾਜ਼ਾ ਖੋਲ੍ਹਿਆ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਠੱਗੀ ਦਾ ਨਵਾਂ ਤਰੀਕਾ, ਮ੍ਰਿ.ਤਕ ਦੇ ਖਾਤੇ ‘ਚੋਂ ਕਢਵਾਏ 1.25 ਕਰੋੜ ਰੁ:, ਇੱਕ ਮੁਲਜ਼ਮ ਗ੍ਰਿਫ਼ਤਾਰ
ਕਾਰ ‘ਚ ਬੈਠਣ ਤੋਂ ਬਾਅਦ ਸਟੀਅਰਿੰਗ ਲਾਕ ਹੋਣ ਕਾਰਨ ਚੋਰ ਨੂੰ ਕੁਝ ਸਮੇਂ ਲਈ ਕਾਰ ਸਟਾਰਟ ਕਰਨ ‘ਚ ਮੁਸ਼ਕਲ ਹੋਈ। ਕਾਰ ਸਟਾਰਟ ਕਰਨ ਤੋਂ ਬਾਅਦ ਚੋਰ ਆਸਾਨੀ ਨਾਲ ਕਾਰ ਲੈ ਕੇ ਭੱਜ ਗਏ। ਸਵੇਰੇ ਜਦੋਂ ਉਹ ਕਿਤੇ ਜਾਣ ਲਈ ਕਾਰ ਪਾਰਕ ਕੋਲ ਪਹੁੰਚਿਆ ਤਾਂ ਉਥੇ ਕਾਰ ਨਾ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਬਲਬੀਰ ਸਿੰਘ ਅਨੁਸਾਰ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –