Babbu mann amrinder singh motivating post :ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਹੋਈ । ਇਸ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਸ ਅੰਦੋਲਨ ‘ਤੇ ਲੋਕ ਸਵਾਲ ਖੜੇ ਕਰ ਰਹੇ ਹਨ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਜੋ ਲਗਾਤਾਰ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੇ ਇਸ ਸੰਘਰਸ਼ ਦਾ ਹੌਸਲਾ ਵਧਾਇਆ ਹੈ ਪਰ ਇਸ ਦੌਰਾਨ ਹਿੰਸਕ ਝੜਪ ਵੀ ਹੋਈ , ਜਿਸ ਨੂੰ ਲੈ ਕੇ ਆਮ ਲੋਕਾਂ ਦੇ ਨਾਲ -ਨਾਲ ਕਈ ਸਿਤਾਰੇ ਵੀ ਨਿੰਦਾ ਕਰ ਰਹੇ ਹਨ ਉਥੇ ਹੀ ਕਿਸਾਨਾਂ ਦਾ ਹੋਂਸਲਾ ਵਧਾਉਣ ਲਈ ਕਈ ਪੰਜਾਬੀ ਸਿਤਾਰੇ ਪੋਸਟਾਂ ਸ਼ੇਅਰ ਕਰ ਲੋਕਾਂ ਦਾ ਹੋਂਸਲਾ ਬੁਲੰਦ ਕਰ ਰਹੇ ਹਨ। ਇਸ ਦੇ ਚਲਦਿਆਂ ਬੱਬੂ ਮਾਨ ਨੇ ਪੋਸਟ ਸ਼ੇਅਰ ਕਰ ਲਿਖਿਆ। …
ਨੀ ਦਿੱਲੀਏ ਤੇਰੀ ਚਾਲ ਕਿਸੇ ਕੰਮ ਨਾ ਆਈ
ਜੱਟ ਜਾਤ ਫਰਕ ਨਾ ਦੋਵੇਂ ਭਾਈ -ਭਾਈ
ਡੱਟੇ ਰਹੋਂ ਅੱਗੇ ਅਸੀਂ
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ -ਬੇਈਮਾਨ
ਉਥੇ ਹੀ ਅਮਰਿੰਦਰ ਗਿੱਲ ਨੇ ਟਵਿੱਟਰ ਤੇ ਪੋਸਟ ਸ਼ੇਅਰ ਕਰ ਲਿਖਿਆ ” ਹਾਲੇ ਤਾਂ ਸ਼ੁਰੂ ਹੋਇਆ ਸੰਘਰਸ਼ , ਇਸ ਤੇ ਨਾਲ ਹੀ ਹੱਥ ਜੋੜਦੇ ਦੀ ਤਸਵੀਰ ਵੀ ਸਾਂਝੀ ਕੀਤੀ।
ਅੰਬਰਦੀਪ ਸਿੰਘ ਨੇ ਵੀ ਟਵਿੱਟਰ ਅਕਾਊਂਟ ਤੇ ਲਿਖਿਆ ” ਪੰਜਾਬ ਦੀ ਪੱਗ ਹਮੇਸ਼ਾ ਸਲਾਮਤ ਰਹੇਗੀ , ਇਸਦੇ ਸੁਹਿਰਦ ਪੁੱਤ ਜਿਓੰਦੇ ਨੇ ਹਾਲੇ , ਲੋੜ ਪੈਣ ਤੇ ਇਕ ਹੋ ਜਾਂਦੇ , ਬਾਜਾਂ ਵਾਲੇ ਅੰਗ ਸੰਗ ਸਹਾਈ ਹੋਣ , ਚੜ੍ਹਦੀ ਕਲਾ।
ਇਸ ਦੇ ਨਾਲ ਹੀ ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ ” ਏਸੇ ਨੂੰ ਤਾਂ ਕਹਿੰਦੇ ਨੇ ਖੂਨ ਖੋਲਿਆ ਕਿਸਾਨਾਂ ਦਾ
” ਖੜਾਂਗੇ ਅੜਾਂਗੇ ਲੜਾਂਗੇ ਜਿਤਾਂਗੇ
#किसान आंदोलन जारी रहेगा
#राकेश टिकैत किसानो की आवाज है
#Farmers Standing Firm
#Rakesh Tiket
ਦੱਸ ਦੇਈਏ ਕਿ ਦੀਪ ਸਿੱਧੂ ਜੋ ਕਿ 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ਦੇ ਘਿਰ ਗਿਆ ਹੈ। ਦੀਪ ਸਿੱਧੂ ਲਾਲ ਕਿਲ੍ਹੇ ਤੇ ਝੰਡਾ ਝੜਾਉਣ ਕਰਕੇ ਵਿਵਾਦਾਂ ਦੇ ਵਿੱਚ ਆ ਗਏ ਹਨ। ਇਹ ਵਿਵਾਦ ਓਦੋਂ ਸਾਹਮਣੇ ਆਇਆ ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇੱਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਸਿੱਧੂ ਨੇ ਇਹ ਕਦਮ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਪੁੱਛ ਕੇ ਚੁੱਕਿਆ ਹੈ। ਜਿਸ ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।
ਦੱਸ ਦੇਈਏ ਕਿ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ਚ ਬਣੀ ਫਿਲਮ ਰਮਤਾ ਜੋਗੀ ਤੋਂ ਕੀਤੀ ਸੀ। ਸੰਨੀ ਦਿਓਲ ਨੂੰ ਗੁਰਦਸਪੂਰ ਵਿੱਚ ਜਿਤਾਉਣ ਲਈ ਦੀਪ ਸਿੱਧੂ ਨੇ ਕੜੀ ਮਿਹਨਤ ਕੀਤੀ ਸੀ। ਹਾਲਾਂਕਿ ਇਕ ਵਾਰ ਫਿਰ ਸੰਨੀ ਦਿਓਲ ਨੇ ਸਾਫ ਕਰ ਦਿੱਤੋ ਹੈ ਉਸਦਾ ਅਤੇ ਉਸਦੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।