ਤਰਨਤਾਰਨ ‘ਚ ਸ਼ਨੀਵਾਰ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਦੇ ਜਵਾਨਾਂ ਨੇ ਨਸ਼ੀਲੇ ਪਦਾਰਥ ਦਾ ਪੈਕਟ ਬਰਾਮਦ ਕੀਤਾ ਹੈ। ਜਿਸ ਦਾ ਭਾਰ ਲਗਭਗ 603 ਗ੍ਰਾਮ ਹੈ। ਇਹ ਨਸ਼ੀਲਾ ਪਦਾਰਥ ਡਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਸੁਟਿਆ ਗਿਆ ਸੀ। BSF ਨੇ ਤਲਾਸ਼ੀ ਦੌਰਾਨ ਇਹ ਪੈਕਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਾਣਕਰੀ ਅਨੁਸਾਰ BSF ਦੇ ਜਵਾਨਾਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੇਕਲਾਂ ਦੇ ਬਾਹਰਵਾਰ ਇੱਕ ਖੇਤ ਵਿੱਚ ਇੱਕ ਸ਼ੱਕੀ ਪੈਕੇਟ ਪਏ ਹੋਣ ਦੀ ਸੂਚਨਾ ਮਿਲੀ ਸੀ। ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ। BSF ਦੇ ਜਵਾਨਾਂ ਨੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੂੰ 01 ਪੈਕਟ ਬਰਾਮਦ ਹੋਇਆ। ਜਿਸ ਵਿੱਚ ਹੈਰੋਇਨ ਹੋਣ ਦਾ ਸ਼ੱਕ ਸੀ।
ਇਹ ਵੀ ਪੜ੍ਹੋ : CM ਮਾਨ ਤੇ CM ਕੇਜਰੀਵਾਲ ਨੇ ‘ਘਰ-ਘਰ ਮੁਫ਼ਤ ਰਾਸ਼ਨ’ ਸਕੀਮ ਦੀ ਕੀਤੀ ਸ਼ੁਰੂਆਤ, ਕਿਹਾ “ਹੁਣ ਹਰ ਮਹੀਨੇ ਤੁਹਾਡੇ ਘਰ ਪਹੁੰਚੇਗਾ ਰਾਸ਼ਨ”
ਜਵਾਨਾਂ ਵੱਲੋਂ ਬਰਾਮਦ ਕੀਤੇ ਗਏ ਇਸ ਪੈਕੇਟ ਦਾ ਭਾਰ ਲਗਭਗ 603 ਗ੍ਰਾਮ ਸੀ। ਨਸ਼ੀਲੇ ਪਦਾਰਥਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਪੈਕਟ ਨਾਲ ਇੱਕ ਧਾਤ ਦਾ ਹੁੱਕ ਪਾਇਆ ਗਿਆ ਸੀ। BSF ਦੇ ਜਵਾਨਾਂ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ –