ਜਲੰਧਰ ਦੇ ਸਥਾਨਕ ਅਲਾਵਲਪੁਰ ਡਿਜਕੋਟ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਪ੍ਰਾਰਥਨਾ ਸਭਾ ਤੋਂ ਬਾਅਦ ਕਲਾਸ ਵਿੱਚ ਜਾਂਦੇ ਸਮੇਂ ਮੌਤ ਹੋ ਗਈ। ਜਦੋਂ ਉਹ ਅਚਾਨਕ ਡਿੱਗ ਗਿਆ ਤਾਂ ਸਕੂਲ ਪ੍ਰਬੰਧਕ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਦਿਆਰਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਮ੍ਰਿਤਕ ਦੀ ਪਛਾਣ ਗੁਰਪ੍ਰੀਤ (15) ਵਾਸੀ ਅਲਾਵਲਪੁਰ ਦੇ ਮੁਹੱਲਾ ਨਿਊ ਮਾਡਲ ਟਾਊਨ ਵਜੋਂ ਹੋਈ ਹੈ। ਉਹ ਘਰ ਦਾ ਇਕਲੌਤਾ ਚਿਰਾਗ ਸੀ। ਗੁਰਪ੍ਰੀਤ ਇੱਕ ਚੰਗਾ ਫੁੱਟਬਾਲ ਖਿਡਾਰੀ ਸੀ। ਪਿਛਲੇ ਸਾਲ ਅੱਜ ਦੇ ਦਿਨ ਗੁਰਪ੍ਰੀਤ ਦੇ ਪਿਤਾ ਜਸਵਿੰਦਰ ਪਾਲ ਦੀ ਆਦਮਪੁਰ ਵਿੱਚ ਬੱਸ ਵਿੱਚ ਚੜ੍ਹਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਂ ਗੁਰਮੀਤ ਕੌਰ ਘਰਾਂ ‘ਚ ਕੰਮ ਕਰਕੇ ਪੁੱਤਰ ਗੁਰਪ੍ਰੀਤ ਅਤੇ ਬੇਟੀ ਨੂੰ ਪੜ੍ਹਾ ਰਹੀ ਸੀ। ਗੁਰਪ੍ਰੀਤ ਦੀ ਛੋਟੀ ਭੈਣ ਸਰਕਾਰੀ ਗਰਲਜ਼ ਸਕੂਲ ਅਲਾਵਲਪੁਰ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਦੇਰ ਰਾਤ ਹੋਈ ਫਾ.ਇਰਿੰਗ, ਗੋ.ਲੀਬਾਰੀ ‘ਚ ਇੱਕ ਨੌਜਵਾਨ ਦੀ ਹੋਈ ਮੌ.ਤ, ਇੱਕ ਜ਼ਖਮੀ
ਨਿੱਜੀ ਹਸਪਤਾਲ ਦੇ ਡਾਕਟਰ ਦੇਵਰਾਜ ਦਾ ਕਹਿਣਾ ਹੈ ਕਿ ਮਰੀਜ਼ ਦੀ ਮੌਤ ਹੋ ਚੁਕੀ ਸੀ। ਜੇ ਉਸਨੂੰ ਥੋੜ੍ਹਾ ਜਿਹਾ ਵੀ ਹੋਸ਼ ਹੁੰਦਾ ਤਾਂ ਉਸਦੀ ਵਿਗੜਦੀ ਸਿਹਤ ਦੇ ਕਾਰਨ ਦੇ ਸੰਕੇਤ ਮਿਲ ਸਕਦੇ ਸਨ, ਪਰ ਅਜਿਹਾ ਨਹੀਂ ਹੋਇਆ। ਅਜਿਹੇ ਵਿੱਚ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਹੀ ਸਪੱਸ਼ਟ ਹੋ ਸਕਦਾ ਹੈ। ਅਚਾਨਕ ਮੌਤ ਦੇ ਕਈ ਕਾਰਨ ਹੁੰਦੇ ਹਨ। ਇਹ ਸਾਈਲੈਂਟ ਹਾਰਟ ਅਟੈਕ ਹੋ ਸਕਦਾ ਹੈ। ਇਸ ਤੋਂ ਇਲਾਵਾ ਜਨਮ ਸਮੇਂ ਸਰੀਰ ‘ਚ ਹੋਣ ਵਾਲੀ ਕੋਈ ਸਮੱਸਿਆ ਵੀ ਇਸ ਦਾ ਕਾਰਨ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ : –