diljit poem asking questions instagram post:ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸਭ ਦੇ ਚਲਦੇ ਕਿਸਾਨਾਂ ਨੇ ਲੀਡਰਾਂ ਦੇ ਰਾਹ ਰੋਕਣੇ ਸ਼ੁਰੂ ਕਰ ਦਿੱਤੇ ਹਨ । ਭਾਜਪਾ ਲੀਡਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ । ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਿਲ ਹੈ।ਹਾਲ ਹੀ ‘ਚ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਸ਼ੇਅਰ ਕੀਤਾ ਹੈ । ਦਿਲਜੀਤ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਮੁੱਦਿਆਂ ‘ਤੇ ਲਿਖੀ ਇੱਕ ਭਾਵੁਕ ਨਜ਼ਮ ”ਪਤਾ ਤਾਂ ਹੋਣੈ ਤੁਹਾਨੂੰ ਜਨਾਬ” ਨੇ ਉਸਦੇ ਫੈਂਸ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ।ਇਹੀ ਨਹੀਂ ਦਿਲਜੀਤ ਦੇ ਇਸ ਟਵੀਟ ‘ਤੇ ਬੀਜੇਪੀ ਆਗੂ ਆਰਪੀ ਸਿੰਘ ਦਾ ਜਵਾਬ ਆਇਆ ਹੈ। ਉਹਨਾਂ ਲਿਖਿਆ ਹੈ ‘ਜਨਾਬ ਸਾਨੂੰ ਤੇ ਪਤਾ ਹੈ …ਪਰ ਤੁਹਾਨੂੰ ਪਤਾ ਹੈ ਕੇ ਨਹੀਂ’।
ਇਹੀਂ ਨਹੀਂ ਦਿਲਜੀਤ ਦੋਸਾਂਝ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ 19 ਸਾਲਾ ਲੜਕੀ ਨਾਲ ਹੋਈ ਦਰਿੰਦਗੀ ਦੀ ਘਟਨਾ ‘ਤੇ ਵੀ ਟਿੱਪਣੀ ਕੀਤੀ ਹੈ ਕਿ ਉਸਦਾ ਪਰਿਵਾਰ ਪੀੜਾ ਵਿਚ ਹੈ ਤੇ ਹੁਣ ਇਸ ਮੁੱਦੇ ‘ਤੇ ਰਾਜਨੀਤੀ ਵੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਮੁੱਦੇ ਤੇ ਦਿਲਜੀਤ ਪਹਿਲੀ ਵਾਰ ਨਹੀਂ ਬਲਕਿ ਕਈ ਵਾਰ ਬੋਲ ਚੁੱਕੇ ਹਨ ਅਤੇ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕਰ ਰਹੇ ਹਨ। ਕਈ ਵਾਰ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ ਪਰ ਉਹ ਆਪਣੀ ਆਵਾਜ ਲਗਾਤਾਰ ਬੁਲੰਦ ਕਰ ਰਹੇ ਹਨ ਅਤੇ ਡੱਟ ਕੇ ਕਿਸਾਨਾਂ ਦੇ ਹੱਕ ਵਿੱਚ ਖੜੈ ਹੋਏ ਹਨ।ਹਾਲ ਹੀ ਵਿੱਚ ਦਿਲਜੀਤ ਨੂੰ ਸੋਸ਼ਲ ਮੀਡੀਆ ਤੇ ਟ੍ਰੋਲਰ ਨੂੰ ਮੂੰਹ ਤੋੜ ਵੀ ਜਵਾਬ ਦਿੱਤਾ ਸੀ। ਉੱਥੇ ਹੀ ਹੱਥਰਸ ਵਿੱਚ ਹੋਏ ਗੈਂਗਰੇਪ ਦੀ ਗੱਲ ਕਰੀਏ ਤਾਂ ਉਹ ਸਾਰਾ ਹੀ ਦੇਸ਼ ਇਸ ਘਿਨੌਣੇ ਹਰਕਤ ਦੀ ਨਿੰਦਾ ਕਰ ਰਿਹਾ ਹੈ। ਬਾਲੀਵੁਡ ਤੋਂ ਲੇ ਕੇ ਹਰ ਪੰਜਾਬੀ ਸਿਤਾਰਾ ਇਸ ਤੇ ਦੁੱਖ ਵਿਆਕਤ ਕਰ ਰਿਹਾ ਹੈ ਉੱਥੇ ਹੀ ਉਨ੍ਹਾਂ ਵਿੱਚ ਗੁੱਸਾ ਵਿੱਚ ਹੈ ਕਿਉਂਕਿ ਰਾਤੋਂ ਰਾਤ ਹੀ ਪੀੜਤਾ ਦਾ ਸਸਕਾਰ ਵੀ ਕਰ ਦਿੱਤਾ ਗਿਆ ਅਤੇ ਪਰਿਵਾਰ ਨੂੰ ਉਸ ਨਾਲ ਆਖਿਰੀ ਵਾਰ ਮਿਲਣ ਤੱਕ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਲੀਡਰਾਂ ਦੀ ਚਲ ਰਹੀ ਧੱਕੇਸ਼ਾਹੀ ਦੀ ਵਜ੍ਹਾ ਤੋਂ ਹਰ ਦੁੱਖੀ ਅਤੇ ਗੁੱਸੇ ਨਾਲ ਭਰਿਆ ਹੋਇਆ ਹੈ। ਦਿਲਜੀਤ ਦਾ ਵੀ ਇਹ ਹੀ ਕਹਿਣਾ ਹੈ ਰਾਜਨੀਤੀ ਦੇ ਦਬਾਅ ਨਾਲ ਇਹ ਕੇਸ ਦਬਾ ਦਿੱਤਾ ਜਾ ਰੁਹਾ ਹੈ।