harf cheema kanwar grewal kissan delhi protest:‘ਦਿੱਲੀ ਚਲੋ’ ਨਾਅਰੇ ਦੇ ਨਾਲ ਪੰਜਾਬੀ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ । ਜਿਸ ਕਰਕੇ ਹਰਿਆਣਾ ਨੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੈ। ਖਨੌਰੀ ਬਾਰਡਰ ਤੇ ਵੱਡੇ -ਵੱਡੇ ਪੱਧਰ ਉੱਤੇ ਪੁਲਿਸ ਤਾਇਨਾਤ ਹੈ। ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ। ਪਰ ਪੰਜਾਬੀ ਕਲਾਕਾਰਾ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨੇ ।ਪੰਜਾਬੀ ਗਾਇਕ ਹਰਫ ਚੀਮਾ ਨੇ ਆਪਣੇ ਗਾਇਕ ਸਾਥੀ ਕਲਾਕਾਰਾਂ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬੀ ਨੌਜਵਾਨ ਨੂੰ 26 ਨਵੰਬਰ ਨੂੰ ਇਤਿਹਾਸਿਕ ਦਿਨ ਬਨਾਉਣ ਦੇ ਲਈ ਕਿਹਾ ਹੈ ਕਿ ਸਾਰੇ ਵੱਧ-ਚੜ੍ਹ ਕੇ ਪੰਜਾਬੀ ਕਿਸਾਨਾਂ ਦਾ ਸਾਥ ਦੇਣ । ਦੱਸ ਦਈਏ ਹਰਫ ਚੀਮਾ ਤੇ ਕੰਵਰ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਖਨੌਰੀ ਪਹੁੰਚਣ ਵਾਲੇ ਨੇ ।ਹਾਲ ਹੀ ‘ਚ ਹਰਫ ਚੀਮਾ ਤੇ ਕੰਵਰ ਗਰੇਵਾਲ ਪੰਜਾਬੀ ਗੀਤ ਪੇਚਾ ਕਿਸਾਨ ਵੀਰਾਂ ਦੇ ਲਈ ਲੈ ਕੇ ਆਏ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਉੱਥੇ ਹੀ ਕਿਸਾਨਾਂ ਤੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਬੇਬਾਕ ਆਵਾਜ ਬੁਲੰਦ ਕਰਨ ਵਾਲੇ ਬੱਬੂ ਮਾਨ ਨੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਮਾਨ ਯਾਨਿ ਕਿ ਬੱਬੂ ਮਾਨ ਜੋ ਕਿ ਸੋਸ਼ਲ ਮੀਡੀਆ ਤੇ ਜਿਆਦਾ ਐਕਟਿਵ ਨਹੀਂ ਰਹਿੰਦੇ ਪਰ ਹਾਂ ਹਾਲ ਹੀ ਵਿੱਚ ਉਨ੍ਹਾਂ ਨੇ 26 ਤੇ 27 ਨਵੰਬਰ ਨੂੰ ਜਿੱਥੇ ਕਿਸਾਨ ਤੇ ਮਜਬੂਰ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨ ਜਾ ਰਹੇ ਹਨ ਤਾਂ ਬੱਬੂ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਲਿਖਿਆ ਕਿ 26 ਤੇ 27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਤੇ ਮਜਦੂਰ ਜਥੇਬੰਦੀਆਂ ਨੇ ਰਲਕੇ ਦਿੱਲੀ ਦਾ ਪ੍ਰੋਗਰਾਮ ਬਣਾਇਆ, ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚਲੀਏ, ਜਿੰਦਗੀ ਵਿੱਚ ਕਈ ਵਾਰ ਕੁੱਝ ਉਲਝਣਾ ਹੁੰਦੀਆਂ ਹਨ, ਜੇ ਤੁਸੀਂ ਆਪਣ ਕਿਸੀ ਮਜਬੂਰੀ ਵਿੱਚ ਫਸੇ ਓ ਤਾਂ ਆਪ ਆਪਣੇ ਸਾਥੀ ਸੰਗੀਆਂ ਦੀ ਧਰਨੇ ਵਿੱਚ ਸ਼ਾਮਿਲ ਹੋਣ ਦੀ ਡਿਊਟੀ ਜਰੂਰ ਲਾਓ, ਰਲ ਮਿਲ ਕੇ ਇੱਕ ਸਫਲ ਇਕੱਠ ਕਰੀਏ.. ਕਿਸਾਨ ਮਜਦੂਰ ਏਕਤਾ ਜਿੰਦਾਬਾਦ…ਬੇਈਮਾਨ।
ਉੱਥੇ ਹੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਡਟੇ ਹੋਏ ਹਨ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪੁਰ ਜੋਰ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ 26 ਤੇ 27 ਯਾਨਿ ਅੱਜ ਜਿੱਥੇ ਸਾਰੀ ਕਿਸਾਨ ਜਥੇਬੰਦੀਆਂ ਦਿੱਲੀ ਦਾ ਘਿਰਾਓ ਕਰਨ ਵਾਲੀਆਂ ਹਨ ਤੇ ਦੀਪ ਸਿੱਧੂ ਨੇ ਇੱਕ ਦਿਨ ਪਹਿਲਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਕਿਹਾ ਤੇ ਅਪੀਲ ਕੀਤੀ ਕਿ ਸਾਨੂੰ ਇਨ੍ਹਾਂ ਬਿਲਾਂ ਖਿਲਾਫ ਇਕਜੁਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਕਾਲੇ ਕਾਨੰਨਾਂ ਨੂੰ ਰੱਦ ਕਰਵਾਉਣ ਲਈ ਹਰ ਇੱਕ ਕੁਰਬਾਣੀ ਦੇਣ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ।ਕਿਉਂਕਿ ਇਹ ਪੰਜਾਬ ਦੀ ਸਭਿਆਚਾਰਕ ਹੌਂਦ ਦੀ ਲੜਾਈ ਹੈ। ਸਾਡੀ ਖੇਤੀ, ਸਾਡੇ ਸਭਿਆਚਾਰ ਅਤੇ ਫਲਸਫੇ ਨੂੰ ਬਚਾ ਕੇ ਰੱਖਣ ਦੀ ਇਹ ਸਭ ਦੀ ਲੜ੍ਹਾਈ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੇ ਨਾਲ 26 ਤੇ 27 ਨਵੰਬਰ ਨੂੰ ਦਿੱਲੀ ਜਾ ਕੇ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।