BSF ਨੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਖੇਤ ਵਿੱਚੋਂ ਇੱਕ ਪੀਲੇ ਪੈਕਟ ਵਿੱਚ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਹੈ।

Heroin Packet Firozpur Range
BSF ਦੇ ਬੁਲਾਰੇ ਅਨੁਸਾਰ ਸੂਚਨਾ ਦੇ ਆਧਾਰ ’ਤੇ 19 ਨਵੰਬਰ ਦੀ ਸ਼ਾਮ ਨੂੰ BSF ਫ਼ਿਰੋਜ਼ਪੁਰ ਰੇਂਜ ਅਧੀਨ ਪੈਂਦੇ ਪਿੰਡ ਚੱਕ ਭੰਗੇਵਾਲਾ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇੱਕ ਖੇਤ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਦੇਖਿਆ ਗਿਆ ਸੀ। ਉਸ ‘ਤੇ ਟੇਪ ਲਪੇਟੀ ਹੋਈ ਸੀ। ਪੈਕਟ ਦੇ ਅੰਦਰੋਂ 2 ਕਿਲੋ ਹੈਰੋਇਨ ਬਰਾਮਦ ਹੋਈ। ਦੱਸ ਦਈਏ ਕਿ 18 ਨਵੰਬਰ ਨੂੰ ਵੀ ਇਸੇ ਤਰ੍ਹਾਂ ਦੀ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ BSF ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਹੋਇਆ ਸੀ, ਬਰਾਮਦ ਹੋਏ ਪੈਕੇਟ ਦਾ ਵਜ਼ਨ 500 ਗ੍ਰਾਮ ਸੀ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਦੀ ਤਸਕਰੀ ਲਈ ਸਰਹੱਦ ਪਾਰੋਂ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਹਾਲਾਂਕਿ BSF ਡਰੋਨ ਗਤੀਵਿਧੀਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬੀਐਸਐਫ ਵੱਲੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਡਰੋਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।