himanshi khurana corona positive:ਬੀਤੇ ਦਿਨ ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਸਿਤਾਰਿਆਂ ਨੇ ਰੋਸ ਧਰਨੇ ‘ਚ ਵੱਧ ਚੜ੍ਹ ਕੇ ਭਾਗ ਲਿਆ । ਜਿਸ ‘ਚ ਗਾਇਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੀਆਂ ਹੀਰੋਇਨਾਂ ਵੀ ਅੱਗੇ ਆਈਆਂ । ਇਨ੍ਹਾਂ ਹੀਰੋਇਨਾਂ ਨੇ ਇਸ ਰੋਸ ਧਰਨੇ ‘ਚ ਵਧ ਚੜ ਕੇ ਭਾਗ ਲਿਆ । ਉੱਥੇ ਹੀ ਗੱਲ ਕਰੀਏ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਦੀ ਤਾਂ ਉਹ ਵੀ ਖੇਤੀ ਬਿਲ੍ਹਾਂ ਦੇ ਵਿਰੋਧ ਵਿੱਚ ਇਨ੍ਹਾਂ ਧਰਨਿਆਂ ਦਾ ਹਿੱਸਾ ਬਣੀ ਪਰ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਦੇ ਫੈਨਜ਼ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਜੀ ਹਾਂ ਹਿਮਾਂਸ਼ੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਖੁਦ ਦੇ ਕੋਰੋਨਾ ਪਾਜੀਟਿਵ ਹੋਣ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ ਹੈ ਅਤੇ ਹਿਮਾਂਸ਼ੀ ਨੇ ਲਿਖਿਆ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਮੇਰੀ ਕੋਵਿਡ ਰਿਪੋਰਟ ਪਾਜੀਟਿਵ ਆਈ ਹੈ।
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਕੱਲ੍ਹ ਕਿਸਾਨੀ ਬਿਲ੍ਹਾਂ ਦੇ ਖਿਲਾਫ ਚਲ ਰਹੇ ਧਰਨਿਆਂ ਵਿੱਚ ਸ਼ਾਮਿਲ ਹੋਈ ਸੀ ਅਤੇ ਉੱਥੇ ਬਹੁਤ ਜਿਆਦਾ ਭੀੜ ਸੀ। ਜਿਸ ਤੋਂ ਬਾਅਦ ਮੈਂ ਅੱਜ ਸ਼ਾਮ ਸ਼ੂਟ ਤੇ ਜਾਣ ਤੋਂ ਪਹਿਲਾਂ ਆਪਣਾ ਟੈਸਟ ਕਰਵਾਇਆ ਅਤੇ ਮੈਂ ਪਾਜੀਟਿਵ ਆਈ।ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਉਸ ਦਿਨ ਜਿਹੜੇ ਵੀ ਮੇਰੇ ਸੰਪਰਕ ਵਿੱਚ ਆਏ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾ ਲੈਣ ਅਤੇ ਜਿਹੜੇ ਵੀ ਧਰਨਿਆਂ ਵਿੱਚ ਸ਼ਾਮਿਲ ਹੋਣ ਉਹ ਸਾਰੀਆਂ ਸਾਵਧਾਨੀਆਂ ਵਰਤਣ।ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਜਿਹੜੇ ਵੀ ਪਰਾਟੈਸਟ ਦਾ ਹਿੱਸਾ ਬਣ ਰਹੇ ਹਨ ਉਹ ਇਹ ਨਾ ਭੁੱਲਣ ਕਿ ਅਸੀਂ ਸਰਬਵਿਆਪੀ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਨ ਪਲੀਜ ਸਾਰੇ ਆਪਣਾ ਧਿਆਨ ਰੱਖੋ।ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਸ਼ੁਕਰਵਾਰ ਨੂੰ ਦੇਸ਼ ਭਰ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਤੇ ਕਈ ਹਿੱਸਿਆਂ ਵਿੱਚ ਭਾਰਤ ਬੰਦ ਸੀ।ਕਿਸਾਨਾਂ ਦੇ ਅੰਦੋਲਨ ਦਾ ਸਭ ਤੋਂ ਵੱਡਾ ਅਸਰ ਉੱਤਰ ਭਾਰਤ ਦੇ ਸੂਬਿਆਂ ਵਿੱਚ ਵੇਖਣ ਨੂੰ ਮਿਲਿਆ, ਖਾਸ ਕਰਕੇ ਪੰਜਾਬ ਵਿੱਚ ਸ਼ਭ ਤੋਂ ਜਿਆਦਾ।ਇਸ ਦੌਰਾਨ ਕਈ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ।ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਵੀ ਕਿਸਾਨਾਂ ਦੇ ਹੱਕਾਂ ਲਈ ਅੱਗੇ ਆਏ।ਇਨ੍ਹਾਂ ਹੀ ਨਹੀਂ ਪੰਜਾਬ ਦੇ ਵੱਡੇ ਕਲਾਕਾਰ ਸਿੱਧੂ ਮੂਸੇਆਲਾ, ਕੋਰਾਲਾ ਮਾਨ, ਆਰ.ਨੇਤ. ਅੰਮ੍ਰਿਤ ਮਾਨ,ਹਰਭਜਨ ਮਾਨ , ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ ਵਰਗੇ ਕਈ ਕਲਾਕਾਰਾਂ ਨੇ ਧਰਨੇ ਲਾਏ ਅਤੇ ਸਰਕਾਰ ਦੇ ਬਿੱਲ ਦਾ ਵਿਰੋਧ ਕੀਤਾ।