Impact of Kisan Andolan on Railways : ਮੋਗਾ : ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਵਿੱਚ ਰੇਲਵੇ ਨੇ ਘੱਟੋ-ਘੱਟ 15 ਰੇਲ ਗੱਡੀਆਂ ਨੂੰ ਕੁਝ ਸਮੇਂ ਲਈ ਰੱਦ ਕੀਤੀਆਂ ਗਈਆਂ ਹਨ ਅਤੇ ਕਈਆਂ ਦੇ ਰੂਟ ਬਦਲ ਦਿੱਤੇ ਹਨ। ਜਾਣਕਾਰੀ ਅਨੁਸਾਰ 05211 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਟ੍ਰੇਨ ਬੁੱਧਵਾਰ ਨੂੰ ਰੱਦ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਿੱਟੇ ਵਜੋਂ 05612 ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ ਸਪੈਸ਼ਲ ਟ੍ਰੇਨ 8 ਜਨਵਰੀ ਨੂੰ ਨਹੀਂ ਚੱਲੇਗੀ।
08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈਸ ਟ੍ਰੇਨ 6 ਜਨਵਰੀ ਅਤੇ 8 ਜਨਵਰੀ ਨੂੰ ਰੱਦ ਰਹੇਗੀ ਜਦੋਂਕਿ 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈਸ ਟ੍ਰੇਨ ਵੀ 8 ਜਨਵਰੀ ਅਤੇ 10 ਜਨਵਰੀ ਨੂੰ ਰੱਦ ਰਹੇਗੀ। 02715 ਨੰਦੇੜ-ਅੰਮ੍ਰਿਤਸਰ ਐਕਸਪ੍ਰੈਸ ਟ੍ਰੇਨ 6 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਬੰਦ ਕੀਤੀ ਜਾਵੇਗੀ। 02716 ਅੰਮ੍ਰਿਤਸਰ-ਨੰਦੇੜ ਐਕਸਪ੍ਰੈਸ ਟ੍ਰੇਨ 6 ਜਨਵਰੀ ਨੂੰ ਨਵੀਂ ਦਿੱਲੀ ਤੋਂ ਆਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਮਾਰਗ ‘ਤੇ ਅੰਸ਼ਕ ਤੌਰ ‘ਤੇ ਰੱਦ ਰਹੇਗੀ।
02407 ਨਵੀਂ ਜਲਪਾਈਗੁੜੀ-ਅਮ੍ਰਿਤਸਰ ਐਕਸਪ੍ਰੈਸ ਟ੍ਰੇਨ 6 ਜਨਵਰੀ ਨੂੰ ਅੰਬਾਲਾ ਵਿੱਚ ਸ਼ਾਰਟ-ਟਰਮੀਨੇਟ ਹੋਵੇਗੀ ਅਤੇ ਨਤੀਜੇ ਵਜੋਂ 02408 ਅਮ੍ਰਿਤਸਰ-ਨਵੀਂ ਜਲਪਾਈਗੁੜੀ ਐਕਸਪ੍ਰੈਸ ਅੰਬਾਲਾ ਤੋਂ 8 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ ਅੰਬਾਲਾ ਅਤੇ ਅੰਮ੍ਰਿਤਸਰ ਦਰਮਿਆਨ ਅੰਸ਼ਿਕ ਤੌਰ ‘ਤੇ ਰੱਦ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ 04654 ਅਮ੍ਰਿਤਸਰ-ਨਿਊ ਜਲਪਾਈਗੁਰੀ ਐਕਸਪ੍ਰੈਸ ਸਪੈਸ਼ਲ ਟ੍ਰੇਨ 6 ਜਨਵਰੀ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਵੇਗੀ। 02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਮਾਰਗ ਤੋਂ 5 ਜਨਵਰੀ ਨੂੰ ਮੋੜਿਆ ਜਾਏਗਾ।