kuldeep manak jajal town:ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਅੱਜ ਵੀ ਲੋਕ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਉਨ੍ਹਾਂ ਨੂੰ ਜਿਉਂਦੇ ਜੀਅ ਕਰਦੇ ਸੀ। ਦੁਨੀਆ ਦੇ ਕੋਨੇ-ਕੋਨੇ ‘ਚ ਉਨ੍ਹਾਂ ਦੇ ਡਾਈ ਹਾਰਟ ਫੈਨ ਅੱਜ ਵੀ ਮੌਜੂਦ ਹਨ। ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਮਰਹੂਮ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਜੱਦੀ ਪਿੰਡ ਜਲਾਲ ਵਿਖੇ ਉਨ੍ਹਾਂ ਦੀ ਧਰਮ ਪਤਨੀ ਸਰਬਜੀਤ ਮਾਣਕ ਅਤੇ ਉਨ੍ਹਾਂ ਦੀ ਹੋਣਹਾਰ ਬੇਟੀ ਸ਼ਕਤੀ ਮਾਣਕ ਜੋ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਪਣੀ ਰਿਹਾਇਸ਼ ਲੁਧਿਆਣਾ ਵਿਖੇ ਆਏ ਹਨ।ਅੱਜ ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਮਾਣਕ ਅਤੇ ਉਨ੍ਹਾਂ ਦੀ ਬੇਟੀ ਸ਼ਕਤੀ ਮਾਣਕ ਵਲੋਂ ਆਪਣੇ ਪਿਤਾ ਕੁਲਦੀਪ ਮਾਣਕ ਦੀ ਕਬਰ ਤੇ ਚਾਦਰ ਚੜਾਉਣ ਲਈ ਆਪਣੇ ਜੱਦੀ ਪਿੰਡ ਜਲਾਲ ਆਕੇ ਚਾਦਰ ਦੀ ਰਸਮ ਅਦਾ ਕੀਤੀ ਗਈ। ਸ਼ਕਤੀ ਮਾਣਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਲਾਲ ਪਿੰਡ ਦਾ ਨਾਂ ਮੇਰੇ ਪਿਤਾ ਕੁਲਦੀਪ ਮਾਣਕ ਨੇ ਪੂਰੀ ਦੂਨੀਆਂ ਵਿੱਚ ਆਪਣੀ ਕਲਾ ਰਾਹੀ ਗਾਈਆਂ ਹੋਈਆਂ ਕਲੀਆਂ ਰਾਹੀਂ ਰੌਸ਼ਨ ਕੀਤਾ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਮੈਂ ਪੂਰੇ ਜਲਾਲ ਪਿੰਡ ਅਤੇ ਪਿੰਡ ਦੀ ਪੰਚਾਇਤ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਵੇਲੇ ਪੂਰਨ ਸਹਿਯੋਗ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਜਗਦੇਵ ਸਿੰਘਪੰਚ, ਬਲਦੇਵ ਸਿੰਘ ਪੰਚ, ਕਾਲਾ ਸਿੰਘ ਬਾਬੇ ਕਾ, ਲੱਕੀ ਜਲਾਲ, ਯੂਥ ਆਗੂ ਗੁਰਤੇਜ ਸਿੰਘ ਤੇਜੀ, ਦਲਬਾਗ ਸਿੰਘ ਬਾਗੀ, ਮੇਜਰ ਸਿੰਘ, ਰੂਪ ਸਿੰਘ ਪੰਚ,ਬਲਵੀਰ ਸਿੰਘ ਫੌਜੀ,ਸਾਬਕਾ ਸਰਪੰਚ ਜਸਵੰਤ ਸਿੰਘ ਕਾਕੂ ਅਤੇ ਹੋਰ ਪਿੰਡ ਵਾਸੀ ਹਾਜਰ ਸਨ। ਇਸ ਨਾਲ ਕੁਲਦੀਪ ਮਾਣਕ ਦੀ ਗੱਲ ਕਰੀਏ ਵੱਲੋਂ ਗਾਏ ਗਏ ਗੀਤ ਸਦਾ ਬਹਾਰ ਹਨ ਜਿਵੇਂ ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ,ਹੋਇਆ ਕੀ ਜੇ ਧੀ ਜੰਮ ਪਈ, ਮੈ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਵਰਗੇ ਅਨੇਕਾ ਹੀ ਗੀਤਾਂ, ਕਲੀਆਂ ਅਤੇ ਆਪਣੀਆਂ ਗੱਲਾਂ ਨਾਲ ਪੰਜਾਬ ਹੀ ਨਹੀ ਬਲਕੇ ਪ੍ਰਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਆਪਣੀ ਮਿੱਠੀ ਅਵਾਜ ਨਾਲ ਕੀਲਿਆ।