ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਦੀ 160 ਬਟਾਲੀਅਨ ਦੀ ਚੈੱਕ ਪੋਸਟ NS ਵਾਲਾ (ਢਾਣੀ ਨੱਥਾ ਸਿੰਘ) ਨੇੜੇ ਹੈਰੋਇਨ ਦੇ ਤਿੰਨ ਪੈਕੇਟ ਸੁੱਟ ਕੇ ਪਾਕਿਸਤਾਨੀ ਡਰੋਨ ਵਾਪਸ ਪਰਤਿਆ। ਸੋਮਵਾਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਦੌਰਾਨ BSF ਅਤੇ ਪੁਲਿਸ ਟੀਮ ਨੇ ਹੈਰੋਇਨ ਬਰਾਮਦ ਕੀਤੀ।
BSF ਦੇ ਇੱਕ ਅਧਿਕਾਰੀ ਅਨੁਸਾਰ BSF ਨੇ ਰਾਤ ਵੇਲੇ ਪਾਕਿਸਤਾਨੀ ਡਰੋਨਾਂ ਦੀ ਹਰਕਤ ਵੇਖੀ ਸੀ। ਜਿਸ ਕਾਰਨ ਪੰਜਾਬ ਪੁਲਿਸ ਅਤੇ BSF ਨੇ ਤਲਾਸ਼ੀ ਮੁਹਿੰਮ ਚਲਾਈ। BSF ਦੀ 160 ਬਟਾਲੀਅਨ ਦੇ ਅਧੀਨ ਚੈਕ ਪੋਸਟ ਐਨਐਸ ਵਾਲਾ ਦੇ ਨੇੜੇ ਦੁਪਹਿਰ 3 ਵਜੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਪਾਕਿਸਤਾਨੀ ਡਰੋਨ ਦੁਆਰਾ ਸੁੱਟਿਆ ਗਿਆ ਇੱਕ ਪੈਕਟ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਤੋਂ ਕਿਲੋਮੀਟਰ ਪਿੱਛੇ ਇੱਕ ਖੇਤ ਵਿੱਚ ਮਿਲਿਆ।
ਇਹ ਵੀ ਪੜ੍ਹੋ : BJP ਸਾਂਸਦ ਕਿਰਨ ਖੇਰ ’ਤੇ ਜਾ.ਨੋਂ ਮਾ.ਰਨ ਦੀ ਧ.ਮਕੀ ਦੇਣ ਦੇ ਦੋਸ਼, ਵਿਅਕਤੀ ਨੇ ਹਾਈ ਕੋਰਟ ‘ਚ ਪਾਈ ਪਟੀਸ਼ਨ
ਪਿੰਡ ਨੱਥਾ ਸਿੰਘ ਵਾਲਾ ਦੇ ਖੇਤਾਂ ਵਿੱਚੋਂ ਬਰਾਮਦ ਹੋਏ ਪੈਕੇਟ ਨੂੰ ਜਦੋਂ BSF ਵੱਲੋਂ ਖੋਲ ਕੇ ਦੇਖਿਆ ਗਿਆ ਤਾਂ ਉਸ ‘ਚੋਂ ਤਿੰਨ ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਦਾ ਕੁੱਲ ਵਜ਼ਨ 3 ਕਿਲੋ ਦੱਸਿਆ ਜਾ ਰਿਹਾ ਹੈ। ਜਿਸ ਖੇਤ ਤੋਂ ਹੈਰੋਇਨ ਮਿਲੀ ਹੈ, ਉਸ ਦੇ ਮਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –