ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਦੀ ਪੁਲਿਸ ਨੇ 2 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕੈਂਟਰ ਵਿੱਚੋਂ 291 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਮੁਖਬਰ ਦੀ ਸੂਚਨਾ ‘ਤੇ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਵਾਸੀ ਭਾਰਤ ਨਗਰ ਕਲੋਨੀ, ਪਾਣੀਪਤ ਅਤੇ ਦੂਜੇ ਦੀ ਪਛਾਣ ਦੀਪਕ ਸਿੰਘ ਵਾਸੀ ਪਿੰਡ ਜੋਰਾਸੀ, ਜ਼ਿਲ੍ਹਾ ਪਾਣੀਪਤ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
SHO ਪੰਕਜ ਸ਼ਰਮਾ ਨੇ ਦੱਸਿਆ ਕਿ ਹਾਈਟੈਕ ਨਾਕਾ ਆਨਸਰੋ ਤੋਂ ਦੋ ਮੁਲਜ਼ਮਾਂ ਨੂੰ 291 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ASI ਰਾਮ ਸ਼ਾਹ ਸਟਾਫ਼ ਸਮੇਤ ਪਿੰਡ ਰੇਲ ਮਾਜਰਾ ਮੋੜ ਮੇਨ ਰੋਡ ‘ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ASI ਰਾਮ ਸ਼ਾਹ ਨੂੰ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਦੋ ਅਣਪਛਾਤੇ ਵਿਅਕਤੀ ਨਜਾਇਜ਼ ਸ਼ਰਾਬ ਨਾਲ ਲੱਦੀ ਹੋਈ ਇੱਕ ਕੈਂਟਰ ਨੰਬਰ HR-69-C-1531 ਟਾਟਾ 909 ਵਿੱਚ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਰੋਪੜ ਵੱਲ ਆ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਨੂਰਮਹਿਲ ‘ਚ ਬਿਲਡਿੰਗ ਦੇ ਠੇਕੇਦਾਰ ‘ਤੇ ਫਾ.ਇਰਿੰਗ, ਵਾਲ-ਵਾਲ ਬਚਿਆ ਵਿਅਕਤੀ
ਜੇਕਰ ਸਖ਼ਤ ਨਾਕਾਬੰਦੀ ਕਰਕੇ ਉਪਰੋਕਤ ਨੰਬਰ ਵਾਲੇ ਕੈਂਟਰ ਦੀ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਅਣਜਾਣ ਲੋਕ ਫੜੇ ਜਾ ਸਕਦੇ ਹਨ। ਜਦੋਂ ਉਕਤ ਗੱਡੀ ਨੂੰ ਹਾਈਟੈਕ ਨਾਕਾ ਆਨਸਰੋ ‘ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ‘ਚੋਂ ਪੁਲਿਸ ਨੇ 93 ਪੇਟੀਆਂ ਸ਼ਰਾਬ ਦੇ ਬਰਾਂਡ ਆਫਿਸਰਜ਼ ਚੁਆਇਸ ਹਰੇਕ ਬੋਤਲ ਦਾ ਵਜ਼ਨ 750/ਮਿ.ਲੀ., 100 ਪੇਟੀਆਂ ਸ਼ਰਾਬ ਦੇ ਬਰਾਂਡ ਆਫਿਸਰਜ਼ ਚੁਆਇਸ ਹਰੇਕ ਬੋਤਲ ਵਜ਼ਨ 375/ਮਿ.ਲੀ., 98 ਪੇਟੀਆਂ ਸ਼ਰਾਬ ਦੇ ਬਰਾਂਡ ਆਫਿਸਰਜ਼ ਚੁਆਇਸ ਦੀਆਂ ਹਰੇਕ ਬੋਤਲ ਦਾ ਵਜ਼ਨ 180/ਮਿ.ਲੀ., ਕੁੱਲ 291 ਪੇਟੀਆਂ ਬਰਾਮਦ ਹੋਈਆਂ।
ਦੱਸਿਆ ਜਾ ਰਿਹਾ ਹੈ ਇਹ ਨਜਾਇਜ਼ ਸ਼ਰਾਬ ਇੱਕ ਬੰਦ ਕੈਂਟਰ ਵਿੱਚ ਲਿਆਂਦੀ ਜਾ ਰਹੀ ਸੀ। ਕੈਂਟਰ ਵਿੱਚ ਅੱਗੇ ਸ਼ਰਾਬ ਦੇ ਡੱਬੇ ਰੱਖੇ ਹੋਏ ਸਨ ਅਤੇ ਪਿਛਲੇ ਪਾਸੇ ਚਿਪਸ ਭਰੇ ਹੋਏ ਸਨ ਤਾਂ ਜੋ ਕਿਸੇ ਨੂੰ ਨਜਾਇਜ਼ ਸ਼ਰਾਬ ਬਾਰੇ ਪਤਾ ਨਾ ਲੱਗ ਸਕੇ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਜੁਰਮ 61-1-14 ਐਕਸ.ਐਕਟ. ਤਹਿਤ ਕੇਸ ਦਰਜ ਕੀਤਾ ਗਿਆ। SHO ਪੰਕਜ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾ ਰਿਹਾ ਹੈ। ਇਸ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਲੈ ਕੇ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ : –