punjabi actor sardar sohi birthday:ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਐਕਟਰ ਸਰਦਾਰ ਸੋਹੀ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ । ਉਨ੍ਹਾਂ ਨੂੰ ਐਕਟਰਾਂ ਦਾ ਸਰਦਾਰ ਕਿਹਾ ਜਾਂਦਾ ਹੈ । ਸਰਦਾਰ ਸੋਹੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਹੈ ।ਸਰਦਾਰ ਸੋਹੀ ਨਾਂਅ ਉਨ੍ਹਾਂ ਨੂੰ ਹਰਪਾਲ ਟਿਵਾਣਾ ਨੇ ਦਿੱਤਾ ਸੀ। ਦਰਅਸਲ ਹਰਪਾਲ ਟਿਵਾਣਾ ਦੇ ਨਾਲ ਥੀਏਟਰ ਕਰਦੇ ਹੋਏ ਉਹ ਆਪਣੀ ਅਦਾਕਾਰੀ ‘ਚ ਏਨੇ ਪ੍ਰਪੱਕ ਹੋ ਗਏ ਸਨ ਕਿ ਉਨ੍ਹਾਂ ਨੂੰ ਹਰਪਾਲ ਜਦੋਂ ਵੀ ਕਿਸੇ ਨਾਲ ਮਿਲਵਾਉਂਦੇ ਤਾਂ ਇਹੀ ਕਹਿੰਦੇ ਕਿ ਇਹ ਸਾਰੇ ਐਕਟਰਾਂ ਦਾ ਸਰਦਾਰ ਹੈ ਸਰਦਾਰ ਸੋਹੀ,ਬਸ ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ‘ਚ ਉਹ ਸਰਦਾਰ ਸੋਹੀ ਦੇ ਨਾਂਅ ਤੋਂ ਜਾਣੇ ਜਾਣ ਲੱਗ ਪਏ ।ਅੱਜ ਉਨ੍ਹਾਂ ਦਾ ਜਨਮਦਿਨ ਹੈ । ਜਿਸ ਕਰਕੇ ਪੰਜਾਬੀ ਜਗਤ ਦੇ ਕਲਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਸਰਦਾਰ ਸੋਹੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ।
ਇਹ ਪੰਜਾਬੀ ਸਿਨੇਮੇ ਨੂੰ ਕਈ ਬਿਹਤਰੀਨ ਫ਼ਿਲਮਾਂ ਦੇ ਚੁੱਕੇ ਨੇ। ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ਚ ਜਾਨ ਪਾ ਦਿੰਦੇ ਨੇ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਭਾਵੇਂ ਉਹ ਕਮੇਡੀ ਹੋਣ ਜਾਂ ਫਿਰ ਸੰਜੀਦਾ ਸਭ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ । ਉਹ ਦਿੱਗਜ ਐਕਟਰ ਹੋਣ ਦੇ ਬਾਵਜੂਦ ਅੱਜ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ । ਜਿਸ ਕਰਕੇ ਉਹ ਅਕਸਰ ਖੇਤਾਂ ਚ ਕੰਮ ਕਰਦੇ ਹੋਏ ਨਜ਼ਰ ਆ ਜਾਂਦੇ ਨੇ । ਇਸ ਤੋਂ ਇਲਾਵਾ ਉਹ ਏਨੀਂ ਦਿਨੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ‘ਚ ਵੀ ਸਾਥ ਦਿੰਦੇ ਹੋਏ ਨਜ਼ਰ ਆਏ ਸਨ ।ਸਰਦਾਰ ਸੋਹੀ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਦੇ ਜ਼ਰੀਏ ਪਛਾਣ ਬਣਾਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਸੰਘਰਸ਼ ਕਰਕੇ ਉਹ ਅਦਾਕਾਰੀ ਦੇ ਖੇਤਰ ‘ਚ ਆਏ । ਜੱਟ ਪਰਿਵਾਰ ‘ਚ ਜਨਮ ਲੈਣ ਵਾਲੇ ਸਰਦਾਰ ਸੋਹੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਹੈ ।
ਸਰਦਾਰ ਸੋਹੀ ਨਾਂਅ ਉਨ੍ਹਾਂ ਨੂੰ ਹਰਪਾਲ ਟਿਵਾਣਾ ਨੇ ਦਿੱਤਾ ਸੀ ।ਦਰਅਸਲ ਹਰਪਾਲ ਟਿਵਾਣਾ ਦੇ ਨਾਲ ਥੀਏਟਰ ਕਰਦੇ ਹੋਏ ਉਹ ਆਪਣੀ ਅਦਾਕਾਰੀ ‘ਚ ਏਨੇ ਪ੍ਰਪੱਕ ਹੋ ਗਏ ਸਨ ਕਿ ਉਨ੍ਹਾਂ ਨੂੰ ਹਰਪਾਲ ਜਦੋਂ ਵੀ ਕਿਸੇ ਨਾਲ ਮਿਲਵਾਉਂਦੇ ਤਾਂ ਇਹੀ ਕਹਿੰਦੇ ਕਿ ਇਹ ਸਾਰੇ ਐਕਟਰਾਂ ਦਾ ਸਰਦਾਰ ਹੈ ਸਰਦਾਰ ਸੋਹੀ,ਬਸ ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ‘ਚ ਉਹ ਸਰਦਾਰ ਸੋਹੀ ਦੇ ਨਾਂਅ ਤੋਂ ਜਾਣੇ ਜਾਣ ਲੱਗ ਪਏ ।ਸਰਦਾਰ ਸੋਹੀ ਹੋਰਾਂ ਨੇ 12-14 ਸਾਲ ਤੱਕ ਥੀਏਟਰ ‘ਚ ਕੰਮ ਕੀਤਾ ।ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ । ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ‘ਚ ਸਭ ਤੋਂ ਪਹਿਲਾਂ ਨਾਂਅ ਆਉਦਾ ਹੈ ਗੁਲਜ਼ਾਰ ਸਾਹਿਬ ਦਾ । ਜਿਨ੍ਹਾਂ ਨਾਲ ਉਨ੍ਹਾਂ ਨੇ ਮਿਰਜ਼ਾ ਗਾਲਿਬ ਸੀਰੀਅਲ ‘ਚ ਕੰਮ ਕੀਤਾ । ਫਾਕੇ ਦੇ ਦਿਨਾਂ ‘ਚ ਓਮਪੁਰੀ ਦੇ ਨਾਲ ਤਿੰਨ ਮਹੀਨੇ ਤੱਕ ਉਨ੍ਹਾਂ ਦੇ ਘਰ ਰਹੇ ।ਗਿਰਿਜਾ ਸ਼ੰਕਰ ਵਰਗੇ ਕਲਾਕਾਰ ਸਰਦਾਰ ਸੋਹੀ ਦੇ ਨਾਲ ਥੀਏਟਰ ਕਰਦੇ ਸਨ।
ਹਰਪਾਲ ਟਿਵਾਣਾ ਦੀ ਫ਼ਿਲਮ ਲੌਂਗ ਦਾ ਲਿਸ਼ਾਕਾਰਾ ‘ਚ ਕੰਮ ਕੀਤਾ ਸੀ ।ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ , ਦੇਵ ਅਨੰਦ ਦੇ ਭਰਾ ਨਾਲ ਤਹਕੀਕਾਤ ਸੀਰੀਅਲ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅਨੇਕਾਂ ਹੀ ਛੋਟੇ ਮੋਟੇ ਰੋਲ ਅਣਗਿਣਤ ਸੀਰੀਅਲਸ ‘ਚ ਉਨ੍ਹਾਂ ਨੇ ਕਿਰਦਾਰ ਨਿਭਾਏ ।ਸਰਦਾਰ ਸੋਹੀ ਸੁਭਾਅ ਤੋਂ ਬਹੁਤ ਹੀ ਸ਼ਰਮੀਲੇ ਹਨ ਅਤੇ ਵਿਹਲੇ ਸਮੇਂ ‘ਚ ਉਹ ਇੱਕਲੇ ਰਹਿਣਾ ਪਸੰਦ ਕਰਦੇ ਨੇ ।ਇਸ ਦੇ ਨਾਲ ਹੀ ਪੜਨ ਦਾ ਸ਼ੌਂਕ ਵੀ ਰੱਖਦੇ ਹਨ । ਲੌਂਗ ਦਾ ਲਿਸ਼ਕਾਰਾ ਜਦੋਂ ਰਿਲੀਜ਼ ਹੋਈ ਤਾਂ ਦਲੀਪ ਸਿੰਘ ਮਸਤ ਜਿਨ੍ਹਾਂ ਦਾ ਸਰਦਾਰ ਸੋਹੀ ਦੀ ਜ਼ਿੰਦਗੀ ‘ਤੇ ਖ਼ਾਸਾ ਅਸਰ ਹੈ ਜਦੋਂ ਲੌਂਗ ਦਾ ਲਿਸ਼ਕਾਰਾ ਵੇਖੀ ਤਾਂ ਖੂਬ ਤਾਰੀਫ ਕੀਤੀ । ਇਹ ਵੇਖ ਕੇ ਉਨ੍ਹਾਂ ਦੇ ਪਿਤਾ ਦੀਆਂ ਅੱਖਾਂ ਚੋਂ ਹੰਝੂ ਆ ਗਏ ਸਨ ।