ਜਲੰਧਰ ਸ਼ਹਿਰ ਦੇ ਸੈਦਾਂ ਗੇਟ (ਰੈਨਕ ਬਾਜ਼ਾਰ) ‘ਚ ਇੱਕੋ ਰਾਤ ‘ਚ 5 ਦੁਕਾਨਾਂ ਦੇ ਤਾਲੇ ਤੋੜੇ ਗਏ। ਇੱਥੇ ਚੋਰਾਂ ਨੇ 5 ਦੁਕਾਨਾਂ ਲੁੱਟ ਲਈਆਂ ਹਨ। ਚੋਰਾਂ ਨੇ ਸਵੇਰੇ ਕਰੀਬ ਸਾਢੇ ਪੰਜ ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਹੈ। ਚੋਰੀ ਕਰਨ ਲਈ ਚੋਰ ਥਾਰ ਗੱਡੀ ਵਿੱਚ ਆਏ ਸਨ, ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਵੀ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਏ ਹਨ।
ਚੋਰਾਂ ਨੇ ਸੈਦਾਂ ਗੇਟ ਤੋਂ ਮਾਈ ਹੀਰਾ ਗੇਟ ਤੱਕ 2 ਕੱਪੜਿਆਂ ਦੀਆਂ ਦੁਕਾਨਾਂ, 1 ਕੱਪੜਿਆਂ ਦਾ ਸ਼ੋਅਰੂਮ ਅਤੇ 1 ਮਨੀ ਐਕਸਚੇਂਜ ਦੀ ਦੁਕਾਨ ਸਮੇਤ 5 ਦੁਕਾਨਾਂ ‘ਚੋਂ ਚੋਰੀ ਕੀਤੀ ਹੈ। ਚੋਰੀ ਦਾ ਪਤਾ ਉਦੋਂ ਚਲਿਆ ਜਦੋਂ ਦੁਕਾਨ ਦੇ ਮਾਲਕਾਂ ਸਵੇਰੇ ਦੁਕਾਨ ਖੋਲ੍ਹਣ ਲਈ ਪੁੱਜੇ। ਦੁਕਾਨਾਂ ਦੇ ਤਾਲੇ ਅਤੇ ਸ਼ਟਰ ਟੁੱਟੇ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੁਕਾਨਾਂ ਦੇ ਤਾਲੇ ਅਤੇ ਸ਼ਟਰ ਟੁੱਟੇ ਤਾਂ ਦੁਕਾਨਦਾਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫੈਸਲਾ! ਅਧਿਆਪਕਾਂ ਨੂੰ ਪਰਾਲੀ ਨਾ ਸਾੜਨ ਦੇ ਦਿੱਤੇ ਆਦੇਸ਼
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਂ ਦੁਕਾਨਾਂ ਵਿੱਚ ਹੋਈਆਂ ਚੋਰੀਆਂ ਦਾ ਵੀ ਹਿਸਾਬ-ਕਿਤਾਬ ਲਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਚੋਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: