ਅਬੋਹਰ ਦੇ ਪਿੰਡ ਕਿੱਕਰਖੇੜਾ ਤੋਂ ਆਲਮਗੜ੍ਹ ਰੋਡ ‘ਤੇ ਸੋਮਵਾਰ ਸਵੇਰੇ ਸੀਮਿੰਟ ਉਤਾਰਨ ਜਾ ਰਿਹਾ ਇੱਕ ਟਰੱਕ ਖੇਤਾਂ ਵਿੱਚ ਪਲਟ ਗਿਆ। ਇਹ ਹਾਦਸਾ ਸਕੂਟੀ ਸਵਾਰ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਹਾਦਸੇ ‘ਚ ਕੰਡਕਟਰ ਜ਼ਖਮੀ ਹੋ ਗਿਆ, ਜਦਕਿ ਡਰਾਈਵਰ ਵਾਲ-ਵਾਲ ਬਚ ਗਿਆ।
ਬਾਘਾ ਪੁਰਾਣਾ ਵਾਸੀ ਸੰਦੀਪ ਕੁਮਾਰ ਆਪਣੇ ਟਰੱਕ ਡਰਾਈਵਰ ਬਲਵੀਰ ਨਾਲ ਬਾਘਾ ਪੁਰਾਣਾ ਤੋਂ ਸੀਮਿੰਟ ਦੀਆਂ ਬੋਰੀਆਂ ਛੱਡਣ ਲਈ ਪਿੰਡ ਕਿੱਕਰਖੇੜਾ ਆਇਆ ਹੋਇਆ ਸੀ। ਜਦੋਂ ਉਹ ਸੀਮਿੰਟ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਆਲਮਗੜ੍ਹ ਨੂੰ ਜਾਂਦੀ ਸੜਕ ’ਤੇ ਸਕੂਟਰ ਚਲਾਉਣਾ ਸਿੱਖ ਰਹੀਆਂ ਦੋ ਲੜਕੀਆਂ ਨੇ ਅਚਾਨਕ ਸੜਕ ਦੇ ਵਿਚਕਾਰ ਸਕੂਟਰ ਰੋਕ ਲਈ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਲੱਖਾਂ ਰੁ: ਦੀ ਪਰਾਲੀ ਨੂੰ ਲੱਗੀ ਅੱ.ਗ, ਪਾਣੀ ਦੀ ਟੈਂਕੀ ਤੇ ਹੋਰ ਸਾਮਾਨ ਹੋਇਆ ਸ.ੜ ਕੇ ਸੁਆਹ
ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਖੇਤਾਂ ਵਾਲੇ ਪਾਸੇ ਪਲਟ ਗਿਆ। ਇਸ ਵਿੱਚ ਸੰਦੀਪ ਕੁਮਾਰ ਬਚ ਗਿਆ ਪਰ ਉਸਦਾ ਸਾਥੀ ਬਲਵੀਰ ਜ਼ਖ਼ਮੀ ਹੋ ਗਿਆ। ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਉਸ ਨੂੰ ਬਾਹਰ ਕੱਢ ਕੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ : –