ਮਲੋਟ ਸ਼ਹਿਰ ਦੇ ਪਟੇਲ ਨਗਰ ਵਿੱਚ ਨਹਿਰ ਵਿੱਚ ਨਹਾਉਣ ਲਈ ਗਏ ਦੋ ਮੁੰਡੇ ਝੋਰਡ ਦੇ ਨਜ਼ਦੀਕ ਨਹਿਰ ਵਿੱਚ ਰੁੜ੍ਹ ਗਏ। ਨਹਿਰ ਵਿੱਚ ਰੁੜ੍ਹਨ ਵਾਲੇ ਮੁੰਡਿਆਂ ਦੀ ਉਮਰ 16-17 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਪਟੇਲ ਨਗਰ ਦੇ ਜਸ਼ਨ ਪੁੱਤਰ ਰਾਜ ਸਿੰਘ, ਤਰੁਣ ਕੁਮਾਰ ਪੁੱਤਰ ਸਰਬਜੀਤ ਸ਼ੰਮੀ ਅਤੇ ਉਦੇ ਕੁਮਾਰ ਪੁੱਤਰ ਗੋਗੀ ਤਿੰਨੋਂ ਝੌਰੜ ਪਿੰਡ ਨੇੜੇ ਕਰਮਗੜ ਮਾਈਨਰ ਵਿੱਚ ਨਹਾਉਣ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਪਟੇਲ ਨਗਰ ਇਲਾਕੇ ਦੇ ਰਹਿਣ ਵਾਲੇ ਤਿੰਨ ਲੜਕੇ ਅੱਜ ਪਿੰਡ ਝੋਰਡ ਦੇ ਨਜ਼ਦੀਕ ਗੁਜ਼ਰਦੀ ਅਬੋਹਰ ਕਨਾਲ ਵਿੱਚ ਨਹਾਉਣ ਗਏ ਸਨ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਦੇ ਅਤੇ ਤਰੁਣ ਨਾਮਕ ਨੌਜਵਾਨ ਪਾਣੀ ਵਿੱਚ ਰੁੜ ਗਏ ਅਤੇ ਤੀਸਰਾ ਮੁੰਡਾ ਬਚ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੁੰਡਿਆਂ ਦੀ ਭਾਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਦਾ ਰੋ -ਰੋ ਬੁਰਾ ਹਾਲ ਹੈ। ਮੁਹੱਲਾ ਵਾਸੀਆਂ ਅਤੇ ਪਰਿਵਾਰ ਵਾਲਿਆਂ ਨੇ ਬੱਚਿਆਂ ਦੀ ਜਲਦ ਭਾਲ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: PM ਮੋਦੀ ਦੀ ਰਿਹਾਇਸ਼ ਦੇ ਉੱਪਰ ਦਿਖਿਆ ਡਰੋਨ, SPG ਤੇ ਪੁਲਿਸ ‘ਚ ਹੜਕੰਪ, ਤਲਾਸ਼ੀ ‘ਚ ਜੁਟੀ ਏਜੰਸੀਆਂ
ਇਸ ਘਟਨਾ ਸਬੰਧੀ ਐਸ.ਐਚ.ਓ. ਥਾਣਾ ਸਦਰ ਮਲੋਟ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸੂਚਨਾ ਦੇ ਅਧਾਰ ’ਤੇ ਆਫ਼ਤ ਪ੍ਰਬੰਧਨ ਅਤੇ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਮੁੰਡਿਆਂ ਦੇ ਰੁੜ੍ਹ ਜਾਣ ਅਤੇ ਜਾਂ ਕੋਈ ਹੋਰ ਘਟਨਾ ਹੋਣ ਸਬੰਧੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਕੁਝ ਦੱਸ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: