ਭਾਰਤ ਵਿੱਚ ਹਵਾਈ ਯਾਤਰੀਆਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੇ ਮਹੀਨੇ ਦੀ ਸ਼ੁਰੂਆਤ ਵਿੱਚ ਵਿਸਤਾਰਾ ਦੀਆਂ ਵੱਡੇ ਪੈਮਾਨੇ ‘ਤੇ ਉਡਾਣਾਂ ਰੱਦ ਹੋਈਆਂ ਸਨ। ਹੁਣ ਏਅਰ ਇੰਡੀਆ ਐਕਸਪ੍ਰੈੱਸ ਨੇ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ 86 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਦੇ ਸੀਨੀਅਰ ਚਾਲਕ ਦਲ ਦੇ 300 ਮੈਂਬਰ Sick Leave ‘ਤੇ ਚਲੇ ਜਾਣ ਦੇ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਦੀਆਂ 86 ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਜਿਹੇ ਵਿੱਚ ਕੰਪਨੀ ਦੇ ਕੋਲ ਲੋੜ ਅਨੁਸਾਰ ਕ੍ਰੂ ਮੈਂਬਰ ਨਹੀਂ ਹਨ। ਇਸ ਲਈ ਕੋਚੀ, ਕਾਲੀਕਟ ਤੇ ਬੈਂਗਲੁਰੂ ਸਣੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

Air India Express cancels over 80 flights
ਦੱਸਿਆ ਜਾ ਰਿਹਾ ਹੈ ਕਿ ਸਿਵਲ ਹਵਾਬਾਜ਼ੀ ਅਧਿਕਾਰੀ ਅਚਾਨਕ ਹੋਈ ਇਸ ਘਟਨਾ ਦਾ ਕਾਰਨ ਸਮਝਣ ਦੇ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਵਿਚਾਲੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਏਅਰ ਇੰਡੀਆ ਐਕਸਪ੍ਰੈੱਸ ਸਟਾਫ ਮੈਂਬਰਾਂ ਦੀ ਕਮੀ ਦੇ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਉਨ੍ਹਾਂ ਵਿੱਚ ਇੱਕ ਵਰਗ ਟਾਟਾ ਗਰੁੱਪ ਦੀ ਏਅਰਲਾਈਨ ਵਿੱਚ ਕਥਿਤ ਕੁਪ੍ਰਬੰਧਨ ਦੇ ਵਿਰੋਧ ਵਿੱਚ ਬੀਮਾਰ ਹੋਣ ਦੀ ਸੂਚਨਾ ਦੇ ਰਿਹਾ ਹੈ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ
ਉਡਾਣਾਂ ਰੱਦ ਹੋਣ ਮਗਰੋਂ ਏਅਰ ਇੰਡੀਆ ਐਕਸਪ੍ਰੈੱਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਕੈਬਿਨ-ਕ੍ਰੁ ਨੇ ਮੰਗਲਵਾਰ ਰਾਤ ਅਚਾਨਕ ਬੀਮਾਰ ਹੋਣ ਦੀ ਸੂਚਨਾ ਦਿੱਤੀ ਹੈ, ਜਿਸਦੇ ਬਾਅਦ ਕੁਝ ਉਡਾਣਾਂ ਵਿੱਚ ਦੇਰੀ ਹੋਈ ਤੇ ਕੁਝ ਰੱਦ ਕਰ ਦਿੱਤੀਆਂ ਗਈਆਂ ਹਨ। ਅਸੀਂ ਕ੍ਰੁ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਜੋ ਯਾਤਰੀਆਂ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ। ਏਅਰਲਾਈਨ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਜਾਂ ਤਾਂ ਏਅਰਲਾਈਨ ਤੋਂ ਪੂਰਾ ਰਿਫੰਡ ਮਿਲੇਗਾ ਜਾਂ ਉਹ ਬਿਨ੍ਹਾਂ ਕਿਸੇ ਵਾਧੂ ਫੀਸ ਦੇ ਆਪਣੀ ਉਡਾਣ ਨੂੰ ਰੀ-ਸ਼ਡਿਊਲ ਕਰ ਸਕਣਗੇ। ਇਸ ਤੋਂ ਇਲਾਵਾ ਬਿਲਾਰੇ ਨੇ ਬੁੱਧਵਾਰ ਨੂੰ ਏਅਰਲਾਈਨ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: