ਮਸ਼ਹੂਰ ਡੇਅਰੀ ਬ੍ਰਾਂਡ ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ ਸੋਢੀ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ ਲਿਮੀਟਿਡ ਦੇ ਮੈਨੇਜਿੰਗ ਡਾਇਰੈਕਟਰ ਅਹੁਦੇ ‘ਤੇ ਤੈਨਾਤ ਸਨ। ਉਹ ਪਿਛਲੇ 4 ਸਾਲ ਤੋਂ ਐਕਸਟੈਂਸ਼ਨ ‘ਤੇ ਸੀ, ਜਯੇਨ ਮਹਿਤਾ ਨੂੰ ਅਸਥਾਈ ਤੌਰ ‘ਤੇ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ ਹੈ। ਕੁਝ ਮਹੀਨਿਆਂ ਦੇ ਬਾਅਦ ਅਮੂਲ ਨੂੰ ਨਵੇਂ MD ਮਿਲਣਗੇ।
ਸੋਢੀ ਨੂੰ ਬਦਲਣ ਦਾ ਫ਼ੈਸਲਾ ਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੀ ਬੋਰਡ ਮੀਟਿੰਗ ਚ ਲਿਆ ਗਿਆ, ਜੋ ਅਮੂਲ ਬ੍ਰਾਂਡ ਨੂੰ ਆਪਰੇਟ ਕਰਨ ਵਾਲੀ ਕਿਸਾਨ ਕੋ-ਆਪ੍ਰੇਟਿਵ ਸੰਸਥਾ ਹੈ। ਸੋਢੀ ਨੇ ਕਿਹਾ ਕਿ ਮੈਨੂੰ 2 ਸਾਲ ਦਾ ਸੇਵਾ ਵਿਸਤਾਰ ਮਿਲਿਆ ਸੀ ਅਤੇ ਹੁਣ ਮੈਂ ਅਮੂਲ ਦੇ MD ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਮੂਲ ਦੇ ਨਾਲ ਜੁੜਿਆ ਰਹਾਂਗਾ ਤੇ ਭਾਰਤੀ ਡੇਅਰੀ ਐਸੋਸੀਏਸ਼ਨ ਨਾਲ ਕੰਮ ਕਰਾਂਗਾ।
ਦੱਸ ਦੇਈਏ ਕਿ ਸਾਲ 2010 ਵਿੱਚ ਗੁਜਰਾਤ ਕੋ-ਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਵਿੱਚ ਨਿਯੁਕਤ ਹੋਣ ਤੋਂ ਬਾਅਦ ਆਰ-ਐੱਸ ਸੋਢੀ ਲਗਭਗ ਪਿਛਲੇ 13 ਸਾਲਾਂ ਤੋਂ MD ਦੇ ਰੂਪ ਵਿੱਚ ਕੰਪਨੀ ਦੀ ਅਗਵਾਈ ਕਰ ਰਹੇ ਹਨ। ਸੋਢੀ ਪਹਿਲੀ ਵਾਰ 2010 ਵਿੱਚ ਅਮੂਲ ਦੇ ਸਿਖਰਲੇ ਅਹੁਦੇ ‘ਤੇ ਨਿਯੁਕਤ ਕੀਤੇ ਗਏ ਸਨ। ਸਾਲ 2017 ਵਿੱਚ ਉਨ੍ਹਾਂ ਨੂੰ 6 ਸਾਲਾਂ ਦਾ ਐਕਸਟੇਂਸ਼ਨ ਦਿੱਤਾ ਗਿਆ ਸੀ। ਸੋਢੀ ਪਹਿਲੀ ਵਾਰ 1982 ਵਿੱਚ ਅਮੂਲ ਵਿੱਚ ਸੀਨੀਅਰ ਸੇਲਸ ਅਫ਼ਸਰ ਦੇ ਰੂਪ ਵਿੱਚ ਸ਼ਾਮਿਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: