ਅਮਰੀਕੀ ਸਮਾਰਟਫੋਨ ਕੰਪਨੀ Apple ‘ਤੇ ਇੱਕ ਵਾਰ ਫਿਰ ਕਰੋੜਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਐਪਲ ‘ਤੇ ਆਪਣੇ ਐਪ ਸਟੋਰ ਦਾ ਗਲਤ ਢੰਗ ਨਾਲ ਵਰਤੋਂ ਨੂੰ ਲੈ ਕੇ ਫਰਾਂਸ ਦੀ ਯੂਜ਼ਰ ਪ੍ਰਾਈਵੇਸੀ ਸੰਸਥਾ CNIL ਨੇ 8 ਮਿਲੀਅਨ ਯੂਰੋ ਯਾਨੀ ਕਿ ਕਰੀਬ 70 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ । CNIL ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਐਪ ਸਟੋਰ ਤੋਂ ਯੂਜ਼ਰ ਨੂੰ ਵਿਅਕਤੀਗਤ ਇਸ਼ਤਿਹਾਰਬਾਜ਼ੀ ਰਾਹੀਂ ਨਿਸ਼ਾਨਾ ਬਣਾਇਆ ਹੈ । ਦੱਸ ਦੇਈਏ ਕਿ ਹਾਲ ਹੀ ਵਿੱਚ ਐਪਲ ‘ਤੇ ਜਾਪਾਨ ਵਿੱਚ ਆਈਫੋਨ ਦੀ ਥੋਕ ਵਿਕਰੀ ਨੂੰ ਲੈ ਕੇ 10.5 ਕਰੋੜ ਡਾਲਰ (ਕਰੀਬ 870 ਕਰੋੜ ਰੁਪਏ) ਦਾ ਵਾਧੂ ਟੈਕਸ ਲਗਾਇਆ ਗਿਆ ਹੈ ਅਤੇ ਬ੍ਰਾਜ਼ੀਲ ਵਿੱਚ ਵੀ ਚਾਰਜਰ ਨਾ ਦੇਣ ‘ਤੇ ਕੰਪਨੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।
70 ਕਰੋੜ ਰੁਪਏ ਦੇ ਜੁਰਮਾਨੇ ਤੋਂ ਬਾਅਦ ਕੰਪਨੀ ਨੇ ਪ੍ਰਾਈਵੇਸੀ ਨਿਗਰਾਨੀ ਸੰਸਥਾ ਦੇ ਫੈਸਲੇ ‘ਤੇ ਨਾਰਾਜ਼ਗੀ ਜਤਾਈ ਹੈ ਅਤੇ ਇਸ ਦੇ ਖਿਲਾਫ ਅਪੀਲ ਕਰਨ ਦੀ ਗੱਲ ਕਹੀ ਹੈ। CNIL ਨੇ ਇੱਕ ਬਿਆਨ ਵਿੱਚ ਕਿਹਾ ਕਿ ਆਈਫੋਨ ਦੇ ਸੈਟਿੰਗਜ਼ ਆਈਕਨ ਵਿੱਚ ਉਪਲਬਧ ਵਿਗਿਆਪਨ ਟਾਰਗੇਟਿੰਗ ਸੈਟਿੰਗਾਂ ਨੂੰ ਡਿਫੌਲਟ ਰੂਪ ਵਿੱਚ ਪ੍ਰੀ-ਚੈੱਕ ਕੀਤਾ ਗਿਆ ਸੀ, ਹਾਲਾਂਕਿ ਡਿਵਾਈਸ ਦੀ ਫੰਕਸ਼ਨਿੰਗ ਦੇ ਲਈ ਇਹ ਬਦਲਾਅ ਲਾਜ਼ਮੀ ਨਹੀਂ ਹੈ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
CNIL ਦਾ ਕਹਿਣਾ ਹੈ ਕਿ ਇਸ ਸੈਟਿੰਗ ਵਿੱਚ ਬਦਲਾਅ ਕਰ ਕੇ ਕੰਪਨੀ ਯੂਜ਼ਰ ਦੀ ਸਹਿਮਤੀ ਤੋਂ ਬਗ਼ੈਰ ਉਨ੍ਹਾਂ ਦੇ ਆਈਫੋਨ ਵਿੱਚ ਕੁਝ ਐਪਸ ਨੂੰ ਇੰਸਟਾਲ ਕਰ ਦਿੰਦੀ ਸੀ ਅਤੇ ਇਸ ਨੂੰ ਨਿੱਜੀ ਵਿਗਿਆਪਨ ਦੇ ਜ਼ਰੀਏ ਨਿਸ਼ਾਨਾ ਬਣਾਇਆ ਜਾਂਦਾ ਸੀ। ਦੱਸ ਦੇਈਏ ਕਿ ਇਹ ਮਾਮਲਾ 2021 ਦਾ ਹੈ ਅਤੇ iOS ਆਪਰੇਟਿੰਗ ਸਾਫਟਵੇਅਰ ਦੇ ਪੁਰਾਣੇ ਸੰਸਕਰਣ ਨਾਲ ਸਬੰਧਤ ਹੈ, ਜਿਸ ਵਿੱਚ ਯੂਜ਼ਰਸ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਇਹ ਜੁਰਮਾਨਾ ਲਗਾਇਆ ਗਿਆ ਹੈ ।
ਦੱਸ ਦੇਈਏ ਕਿ ਆਈਫੋਨ ਦੇ ਨਾਲ ਬਾਕਸ ਵਿੱਚ ਚਾਰਜਰ ਨਾ ਦੇਣ ਦੇ ਕਾਰਨ ਐਪਲ ‘ਤੇ ਕਈ ਵਾਰ ਕਾਰਵਾਈ ਹੋ ਚੁੱਕੀ ਹੈ। ਹਾਲ ਹੀ ਵਿੱਚ ਬ੍ਰਾਜ਼ੀਲ ਦੀ ਸਰਕਾਰ ਨੇ ਐਪਲ ਦੇ ਕਈ ਸਟੋਰ ‘ਤੇ iPhones ਨੂੰ ਸੀਜ਼ ਕੀਤਾ ਸੀ। ਇਸ ਕਾਰਵਾਈ ਨੂੰ Operation Discharge ਨਾਮ ਦਿੱਤਾ ਗਿਆ ਸੀ। ਇਹ ਕਾਰਵਾਈ ਐਪਲ ਦੇ ਸਾਰੇ ਆਥਰਾਈਜ਼ ਸਟੋਰ ‘ਤੇ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: