ਕੱਲ੍ਹ ਤੋਂ ਮਾਰਚ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਜੇਕਰ ਤੁਹਾਡੇ ਕੋਲ ਵੀ ਮਾਰਚ ਦੇ ਮਹੀਨੇ ਬੈਂਕ ਨਾਲ ਸਬੰਧਤ ਕੰਮ ਹਨ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜਰੂਰੀ ਹੈ, ਕਿਉਂਕਿ RBI ਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਅਨੁਸਾਰ ਮਾਰਚ ਮਹੀਨੇ ਵਿੱਚ 14 ਦਿਨ ਬੈਂਕਾਂ ਵਿੱਚ ਛੁੱਟੀ ਰਹੇਗੀ।
ਮਾਰਚ ਦਾ ਮਹੀਨਾ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਮਹਾਸ਼ਿਵਰਾਤਰੀ ਦੇ ਨਾਲ-ਨਾਲ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ। ਇਸ ਤੋਂ ਇਲਾਵਾ ਇਸ ਵਾਰ ਮਾਰਚ ਮਹੀਨੇ ਵਿੱਚ 5 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਦਿਨ ਅਤੇ ਕਿਸ ਕਾਰਨ ਦੇਸ਼ ਵਿੱਚ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ-
1 ਮਾਰਚ – ਚਾਪਚਾਰ-ਕੁਟ ਤਿਓਹਾਰ ਕਾਰਨ ਮਿਜ਼ੋਰਮ ‘ਚ ਬੈਂਕ ਬੰਦ ਰਹਿਣਗੇ।
3 ਮਾਰਚ – ਐਤਵਾਰ
8 ਮਾਰਚ – ਮਹਾਸ਼ਿਵਰਾਤਰੀ ਕਾਰਨ ਸਾਰੇ ਰਾਜਾਂ ਵਿੱਚ ਬੈਂਕਾਂ ਬੰਦ ਰਹਿਣਗੇ।
9 ਮਾਰਚ – ਦੂਜਾ ਸ਼ਨੀਵਾਰ
10 ਮਾਰਚ – ਐਤਵਾਰ
17 ਮਾਰਚ – ਐਤਵਾਰ
22 ਮਾਰਚ – ਬਿਹਾਰ ਦਿਵਸ ਮੌਕੇ ਪੂਰੇ ਬਿਹਾਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
23 ਮਾਰਚ – ਚੌਥਾ ਸ਼ਨੀਵਾਰ
24 ਮਾਰਚ – ਐਤਵਾਰ
25 ਮਾਰਚ – ਹੋਲੀ ਕਾਰਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੇ ਬੈਂਕਾਂ ‘ਚ ਛੁੱਟੀ ਰਹੇਗੀ।
26 ਮਾਰਚ – ਭੁਵਨੇਸ਼ਵਰ, ਇੰਫਾਲ ਅਤੇ ਪਟਨਾ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
27 ਮਾਰਚ – ਬਿਹਾਰ ਦੇ ਸਾਰੇ ਸ਼ਹਿਰਾਂ ‘ਚ ਬੈਂਕਾਂ ‘ਚ ਛੁੱਟੀ ਰਹੇਗੀ।
29 ਮਾਰਚ – ਗੁੱਡ ਫ੍ਰਾਈਡੇ
31 ਮਾਰਚ – ਐਤਵਾਰ