ਅਗਲੇ ਮਹੀਨੇ ਯਾਨੀ ਮਈ 2023 ਵਿੱਚ ਜੇਕਰ ਤੁਸੀਂ ਬੈਂਕ ਵਿੱਚ ਜਾ ਕੇ ਕੋਈ ਕੰਮ ਨਿਪਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬੈਂਕ ਵਿੱਚ ਹੋਣ ਵਾਲੀਆਂ ਛੁੱਟੀਆਂ ਦੀ ਜਾਣਕਾਰੀ ਲੈ ਕੇ ਹੀ ਯੋਜਨਾ ਬਣਾਉਣੀ ਚਾਹੀਦੀ ਹੈ । ਅਜਿਹਾ ਨਾ ਹੋਵੇ ਕਿ ਜਿਸ ਦਿਨ ਤੁਸੀਂ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਉਸ ਦਿਨ ਬੈਂਕ ਵਿੱਚ ਛੁੱਟੀ ਹੋਵੇ । ਮਈ ਵਿੱਚ ਵੱਖ-ਵੱਖ ਮੌਕਿਆਂ ‘ਤੇ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਇਸ ਵਿੱਚ ਹਰ ਐਤਵਾਰ ਦੇ ਨਾਲ-ਨਾਲ ਹਰ ਦੂਜੇ ਅਤੇ ਚੌਥੇ ਸ਼ਨੀਵਾਰ ਦੀ ਛੁੱਟੀ ਵੀ ਸ਼ਾਮਿਲ ਹੈ। ਮਈ ਮਹੀਨੇ ਵਿੱਚ ਮਹਾਰਾਸ਼ਟਰ ਦਿਵਸ, ਬੁੱਧ ਪੂਰਨਿਮਾ, ਮਹਾਰਾਣਾ ਪ੍ਰਤਾਪ ਜਯੰਤੀ ਅਤੇ ਅਜਿਹੇ ਕਈ ਮੌਕਿਆਂ ‘ਤੇ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ।
ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ । ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੂਰੇ ਦੇਸ਼ ਦੇ ਬੈਂਕ ਮਈ ਵਿੱਚ 12 ਦਿਨ ਬੰਦ ਨਹੀਂ ਰਹਿਣਗੇ । ਆਰਬੀਆਈ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ ਕਈ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹਨ । ਉਸ ਦਿਨ ਪੂਰੇ ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ, ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹੁੰਦੀਆਂ ਹਨ । ਇਨ੍ਹੀਂ ਦਿਨੀਂ ਬੈਂਕ ਦੀਆਂ ਸ਼ਾਖਾਵਾਂ ਸਬੰਧਤ ਰਾਜਾਂ ਵਿੱਚ ਹੀ ਬੰਦ ਹੁੰਦੀਆਂ ਹਨ । ਇਸ ਲਈ ਜ਼ਰੂਰੀ ਨਹੀਂ ਕਿ ਜਿਸ ਦਿਨ ਪੰਜਾਬ ਵਿੱਚ ਬੈਂਕ ਬੰਦ ਹੋਣ, ਉਸੇ ਦਿਨ ਮਹਾਰਾਸ਼ਟਰ ਵਿੱਚ ਵੀ ਬੈਂਕਾਂ ਵਿੱਚ ਕੰਮ ਨਾ ਹੋਵੇ।
ਇਹ ਵੀ ਪੜ੍ਹੋ: ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ
ਜਾਣੋ ਮਈ ਮਹੀਨੇ ‘ਚ ਛੁੱਟੀਆਂ ਬਾਰੇ :
1 ਮਈ – ਮਜ਼ਦੂਰ ਦਿਵਸ ਕਾਰਨ ਪੰਜਾਬ, ਮਹਾਰਾਸ਼ਟਰ, ਬੇਲਾਪੁਰ, ਬੈਂਗਲੁਰੂ, ਚੇੱਨਈ, ਗੁਹਾਟੀ, ਹੈਦਰਾਬਾਦ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਪਣਜੀ, ਪਟਨਾ ਅਤੇ ਤ੍ਰਿਵੇਂਦਰਮ ਵਿੱਚ ਬੈਂਕ ਬੰਦ ਰਹਿਣਗੇ।
5 ਮਈ – ਅਗਰਤਲਾ, ਐਜ਼ੌਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੰਮੂ, ਕਾਨਪੁਰ, ਕੋਲਕਾਤਾ, ਮੁੰਬਈ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ‘ਚ ਬੁੱਧ ਪੂਰਨਿਮਾ ਕਾਰਨ ਬੈਂਕ ਬੰਦ ਰਹਿਣਗੇ।
7 ਮਈ – ਪੂਰੇ ਦੇਸ਼ ‘ਚ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
9 ਮਈ – ਕੋਲਕਾਤਾ ‘ਚ ਰਬਿੰਦਰਨਾਥ ਟੈਗੋਰ ਦੀ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।
13 ਮਈ – ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
14 ਮਈ – ਪੂਰੇ ਦੇਸ਼ ‘ਚ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
16 ਮਈ – ਸਿੱਕਮ ‘ਚ ਰਾਜ ਦਿਵਸ ਦੇ ਕਾਰਨ ਬੈਂਕ ਬੰਦ ਰਹਿਣਗੇ।
21 ਮਈ – ਪੂਰੇ ਦੇਸ਼ ‘ਚ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
22 ਮਈ – ਮਹਾਰਾਣਾ ਪ੍ਰਤਾਪ ਜਯੰਤੀ ਕਾਰਨ ਸ਼ਿਮਲਾ ‘ਚ ਬੈਂਕ ਬੰਦ ਰਹਿਣਗੇ।
24 ਮਈ – ਤ੍ਰਿਪੁਰਾ ‘ਚ ਬੈਂਕ ਕਾਜ਼ੀ ਨਜ਼ਰੁਲ ਇਸਲਾਮ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।
27 ਮਈ – ਚੌਥੇ ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।
28 ਮਈ – ਪੂਰੇ ਦੇਸ਼ ‘ਚ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: