ਸਤੰਬਰ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਵੀ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਬੈਂਕ ਕਰਮਚਾਰੀਆਂ ਲਈ 21 ਦਿਨਾਂ ਦੀ ਛੁੱਟੀ ਰਹੇਗੀ। ਇਸ ਲਈ ਸਾਰੇ ਕੰਮ ਸਮੇਂ ਨਾਲ ਹੀ ਖਤਮ ਕਰ ਲਓ । ਅਕਤੂਬਰ ਮਹੀਨੇ ਵਿੱਚ 2 ਅਕਤੂਬਰ (ਗਾਂਧੀ ਜਯੰਤੀ) ਤੋਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਬਾਅਦ 5 ਅਕਤੂਬਰ ਤੋਂ ਦੁਰਗਾ ਪੂਜਾ ਅਤੇ ਦੁਸਹਿਰੇ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਕਿ ਦੀਵਾਲੀ ਦੀ ਛੁੱਟੀ 24 ਅਕਤੂਬਰ ਨੂੰ ਹੈ। ਦੇਸ਼ ਭਰ ਦੇ ਨਿੱਜੀ ਅਤੇ ਸਰਕਾਰੀ ਬੈਂਕ ਅਕਤੂਬਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ-ਐਤਵਾਰ ਸਮੇਤ ਕੁੱਲ 21 ਦਿਨਾਂ ਲਈ ਬੰਦ ਰਹਿਣਗੇ। ਅਕਤੂਬਰ ਮਹੀਨੇ ਵਿੱਚ ਪੰਜ ਐਤਵਾਰ ਹਨ।
ਦੱਸ ਦੇਈਏ ਕਿ ਇਹ ਬੈਂਕਾਂ ਦੀਆਂ ਇਹ ਛੁੱਟੀਆਂ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਦਿਨ ਹਨ। ਭਾਰਤ ਵਿੱਚ ਬੈਂਕ ਗਜ਼ਟਿਡ ਛੁੱਟੀਆਂ ਦੇ ਅਨੁਸਾਰ ਬੰਦ ਹੁੰਦੇ ਹਨ। ਸਾਰੇ ਬੈਂਕ ਜਨਤਕ ਛੁੱਟੀਆਂ ‘ਤੇ ਬੰਦ ਹੁੰਦੇ ਹਨ, ਜਦੋਂ ਕਿ ਕੁਝ ਬੈਂਕ ਖੇਤਰੀ ਤਿਉਹਾਰਾਂ ਅਤੇ ਛੁੱਟੀਆਂ ਅਨੁਸਾਰ ਬੰਦ ਹੁੰਦੇ ਹਨ । ਸਥਾਨਕ ਬੈਂਕ ਛੁੱਟੀਆਂ ਸਬੰਧਤ ਰਾਜ ਸਰਕਾਰਾਂ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
RBI ਅਨੁਸਾਰ ਇਹ ਹੈ ਛੁੱਟੀਆਂ ਦੀ ਲਿਸਟ:
1 ਅਕਤੂਬਰ: ਸਿੱਕਮ ਵਿੱਚ 1 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ।
2 ਅਕਤੂਬਰ: ਗਾਂਧੀ ਜਯੰਤੀ
3 ਅਕਤੂਬਰ: ਦੁਰਗਾ ਪੂਜਾ (ਮਹਾ ਅਸ਼ਟਮੀ), ਸਿੱਕਮ, ਤ੍ਰਿਪੁਰਾ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੇਘਾਲਿਆ, ਕੇਰਲ, ਬਿਹਾਰ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ।
4 ਅਕਤੂਬਰ: ਕਰਨਾਟਕ, ਓਡੀਸ਼ਾ, ਸਿੱਕਮ, ਕੇਰਲ, ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ ।
5 ਅਕਤੂਬਰ: ਦੁਰਗਾ ਪੂਜਾ / ਦੁਸਹਿਰਾ (ਵਿਜੇ ਦਸ਼ਮੀ) / ਸ਼੍ਰੀਮੰਤ ਸੰਕਰਦੇਵ ਦਾ ਜਨਮ ਦਿਨ। ਮਨੀਪੁਰ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਬੈਂਕ ਬੰਦ ਰਹਿਣਗੇ।
6 ਅਕਤੂਬਰ: ਦੁਰਗਾ ਪੂਜਾ (ਦਾਸੈਨ), ਗੰਗਟੋਕ, ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।
7 ਅਕਤੂਬਰ: ਗੰਗਟੋਕ, ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।
8 ਅਕਤੂਬਰ: ਦੂਜਾ ਸ਼ਨੀਵਾਰ
9 ਅਕਤੂਬਰ: ਐਤਵਾਰ
16 ਅਕਤੂਬਰ: ਐਤਵਾਰ
22 ਅਕਤੂਬਰ: ਚੌਥਾ ਸ਼ਨੀਵਾਰ
23 ਅਕਤੂਬਰ: ਐਤਵਾਰ
24 ਅਕਤੂਬਰ: ਕਾਲੀ ਪੂਜਾ / ਦੀਪਾਵਲੀ / ਲਕਸ਼ਮੀ ਪੂਜਾ (ਦੀਵਾਲੀ) / ਨਰਕ ਚਤੁਰਦਸ਼ੀ।
30 ਅਕਤੂਬਰ: ਐਤਵਾਰ
ਵੀਡੀਓ ਲਈ ਕਲਿੱਕ ਕਰੋ -: