ਜੇਕਰ ਤੁਸੀਂ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਇਸ ਸ਼ੁੱਕਰਵਾਰ ਨੂੰ ਸਿਨੇਮਾ ਪ੍ਰੇਮੀਆਂ ਦੇ ਲਈ ਆਪਣੀ ਪਸੰਦ ਦੀਆਂ ਫ਼ਿਲਮਾਂ ਘੱਟ ਕੀਮਤਾਂ ‘ਤੇ ਦੇਖਣ ਦਾ ਵਧੀਆ ਮੌਕਾ ਹੈ। ਦੇਸ਼ ਦੀ ਪ੍ਰਮੁੱਖ ਮਲਟੀਪਲੈਕਸ ਚੇਨ ਨੇ 20 ਜਨਵਰੀ ਨੂੰ ਸਿਨੇਮਾ ਪ੍ਰੇਮੀ ਡੇਅ ਮਨਾਉਣ ਦਾ ਐਲਾਨ ਕੀਤਾ ਹੈ। ਜਿਸਦੇ ਤਹਿਤ ਫ਼ਿਲਮਾਂ ਦੀਆਂ ਟਿਕਟਾਂ ਦੀ ਕੀਮਤ 99 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਵਿੱਚ ਜੀਐੱਸਟੀ ਸ਼ਾਮਿਲ ਨਹੀਂ ਹੈ। ਉਦਾਹਰਣ ਲਈ, 99 ਰੁਪਏ ਦੀ ਟਿਕਟ ਵਿੱਚ ਜੀਐੱਸਟੀ ਸ਼ਾਮਿਲ ਕਰਨ ਤੋਂ ਬਾਅਦ ਟਿਕਟ ਦੀ ਕੀਮਤ 112 ਰੁਪਏ ਦੀ ਹੋ ਜਾਵੇਗੀ। ਦਰਸ਼ਕ 20 ਜਨਵਰੀ ਨੂੰ ਕਿਸੇ ਵੀ ਮਲਟੀਪਲੈਕਸ ਵਿੱਚ ਕਿਸੇ ਵੀ ਫਿਲਮ ਦਾ ਕੋਈ ਵੀ ਸ਼ੋਅ ਦੇਖ ਸਕਦੇ ਹਨ। ਮਲਟੀਪਲੈਕਸ ਚੇਨ PVR ਸਿਨੇਮਾ, ਆਈਨੌਕਸ ਤੇ ਸਿਨੇਪੋਲਿਸ ਨੇ ਇਸਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕਰ ਦਿੱਤਾ ਹੈ।
ਇਸ ਸਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸਦੇ ਮੁਤਾਬਕ 99 ਰੁਪਏ ਦਾ ਆਫ਼ਰ ਰਿਕਲਾਇਨਰਸ, ਆਇਮੈਕਸ ਅਤੇ ਇਸਦੇ ਵਰਗੇ ਫਾਰਮੈਟਸ ‘ਤੇ ਨਹੀਂ ਮਿਲੇਗਾ। ਨਾਲ ਹੀ ਆਫਰ ਸਿਰਫ਼ 20 ਜਨਵਰੀ ਦੇ ਲਈ ਹੀ ਉਪਲੱਬਧ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਆਫ਼ਰ ਕੁਝ ਹੀ ਸ਼ਹਿਰਾਂ ਵਿੱਚ ਦਿੱਤੀ ਜਾਵੇਗੀ। ਇਸਦੀ ਜ਼ਿਆਦਾ ਜਾਣਕਾਰੀ ਪੀਵੀਆਰ ਦੀ ਵੈਬਸਾਈਟ ‘ਤੇ ਆਫ਼ਰ ਸਿਲੈਕਟ ਕਰ ਕੇ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ‘ਚ ਦੇਹਾਂਤ
ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਮਲਟੀਪਲੈਕਸ ਨੇ ਨੈਸ਼ਨਲ ਸਿਨੇਮਾ ਡੇਅ ਮਨਾਇਆ ਸੀ, ਜਿਸ ਵਿੱਚ ਟਿਕਟਾਂ ਦੀ ਕੀਮਤ 75 ਰੁਪਏ ਕਰ ਦਿੱਤੀ ਗਈ ਸੀ। ਕੋਰੋਨਾ ਵਾਇਰਸ ਕਾਰਨ ਸਿਨੇਮਾ ਘਰਾਂ ਵਿੱਚ ਆਈ ਮੰਦੀ ਨਾਲ ਨਜਿੱਠਣ ਤੇ ਲੋਕਾਂ ਨੂੰ ਸਿਨੇਮਾ ਤੱਕ ਆਉਣ ਦੇ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਹ ਦਿਨ ਮਨਾਇਆ ਗਿਆ ਸੀ , ਜੋ ਵੀ=ਬੇਹੱਦ ਸਫਲ ਰਿਹਾ ਸੀ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਸਿਨੇਮਾ ਘਰਾਂ ਵਿੱਚ ਜਾ ਕੇ ਫ਼ਿਲਮਾਂ ਦੇਖੀਆਂ ਸੀ।
ਵੀਡੀਓ ਲਈ ਕਲਿੱਕ ਕਰੋ -: